ਅਮਰੀਕਾ : ਅੱਜ ਅਮਰੀਕਾ ਦੀ ਦੂਜੀ ਉਡਾਣ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗੀ। ਇਸ ਨੂੰ ਲੈ ਕੇ ਸਿਆਸਤ ਕਾਫੀ ਭਖ਼ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ੁੱਕਰਵਾਰ ਨੂੰ ਇਸ ਸਬੰਧੀ ਸਖ਼ਤ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਨਹੀਂ ਸਗੋਂ ਹਿੰਡਨ ਜਾਂ ਕਿਸੇ ਹੋਰ ਹਵਾਈ ਅੱਡੇ ‘ਤੇ ਉਤਰਨਾ ਚਾਹੀਦਾ ਹੈ। ਇਹ ਸਾਜ਼ਿਸ਼ ਤਹਿਤ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਦੇ ਇਸ ਬਿਆਨ ਦਾ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਮਰਥਨ ਕੀਤਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਇਹ ਜਹਾਜ਼ ਪੰਜਾਬ ਵਿੱਚ ਕਿਉਂ ਉਤਰ ਰਹੇ ਹਨ? ਤੁਸੀਂ ਕਿਸ ਤਰ੍ਹਾਂ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਮਰੀਕਾ ਆਉਣ ਵਾਲਾ ਹਰ ਗੈਰ-ਕਾਨੂੰਨੀ ਪ੍ਰਵਾਸੀ ਪੰਜਾਬ ਦਾ ਹੈ? ਪੰਜਾਬ ਦੇ ਮੁੱਖ ਮੰਤਰੀ ਇਸ ਹੱਦ ਤੱਕ ਬਿਲਕੁਲ ਸਹੀ ਹਨ।
ਉਨ੍ਹਾਂ ਕਿਹਾ ਕਿ ਜਹਾਜ਼ ਵਿੱਚ ਗੁਜਰਾਤ ਅਤੇ ਹਰਿਆਣਾ ਦੇ ਲੋਕ ਵੀ ਸਨ। ਤੁਸੀਂ ਇਸ ਜਹਾਜ਼ ਨੂੰ ਦਿੱਲੀ ਜਾਂ ਹੋਰ ਕਿਤੇ ਵੀ ਉਤਾਰ ਸਕਦੇ ਸੀ। ਅੰਮ੍ਰਿਤਸਰ ਵਿੱਚ ਕਿਉਂ?…ਦਿੱਲੀ ਵਿੱਚ ਕਿਉਂ ਨਹੀਂ