ਕੈਨੇਡਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਦੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਟਰੂਡੋ ਨਵੇਂ ਪ੍ਰਧਾਨ ਮੰਤਰੀ ਚੁਣੇ ਜਾਣ ਤੱਕ ਪ੍ਰਧਾਨ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ। ਕੈਨੇਡੀਅਨ ਪਾਰਲੀਮੈਂਟ ਨੂੰ 24 ਮਾਰਚ 2025 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਜਸਟਿਨ ਟਰੂਡੋ ਦੇ ਖਿਲਾਫ ਪਿਛਲੇ ਕਈ ਮਹੀਨਿਆਂ ਤੋਂ ਲਿਬਰਲ ਪਾਰਟੀ ਅਤੇ ਉਨ੍ਹਾਂ ਦੀ ਹਮਾਇਤ ਕਰ ਰਹੀਆਂ ਪਾਰਟੀਆਂ ਟਰੂਡੋ ਦੇ ਕੰਮ ਢੰਗ ਨੂੰ ਲੈ ਕੇ ਅਸ਼ੰਤੁਸਟੀ ਜ਼ਾਹਰ ਕਰ ਰਹੀਆਂ ਸਨ ਪਰ ਹੁਣ ਲਿਬਰਲ ਪਾਰਟੀ ਵਿੱਚ ਉਨ੍ਹਾਂ ਖਿਲਾਫ ਵਿਰੋਧ ਵਧ ਗਿਆ ਸੀ ਅਤੇ ਲਿਬਰਲ ਪਾਰਟੀ ਦੇ ਖਜ਼ਾਨਾ ਮੰਤਰੀ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ।