ਅਮਰੀਕਾ : ਅਮਰੀਕਾ ਵੱਲੋਂ ਹੁਣ ਤੱਕ ਤਿੰਨ ਜਹਾਜ਼ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਭੇਜੇ ਜਾ ਚੁੱਕੇ ਹਨ। ਜਦੋਂ ਇਹ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਪਹੁੰਚੇ ਸਨ ਤਾਂ ਪੰਜਾਬ ਸਰਕਾਰ ਨੇ ਇਨ੍ਹਾਂ ਨੌਜਵਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਜਿਹੜੇ ਏਜੰਟਾਂ ਵੱਲੋਂ ਇਨ੍ਹਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜਿਆ ਗਿਆ ਹੈ ਹੁਣ ਉਨ੍ਹਾਂ ‘ਤੇ ਨਕੇਲ ਕੱਸੀ ਜਾਵੇਗੀ ਤੇ ਕਿਸੇ ਵੀ ਕੀਮਤ ਉਤੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹੇ ਵਿਚ ਜਦੋਂ ਨੌਜਵਾਨ ਪੰਜਾਬ ਪਹੁੰਚੇ ਤਾਂ ਪੰਜਾਬ ਸਰਕਾਰ ਵੀ ਸਖਤ ਹੁੰਦੀ ਦਿਖਾਈ ਦਿੱਤੀ। ਅਮਰੀਕਾ ਤੋਂ ਡਿਪੋਰਟ ਹੋਏ ਧਰਮਕੋਟ ਦੇ ਪਿੰਡ ਪੰਡੋਰੀ ਅਰਾਈਆਂ ਦੇ ਜਸਵਿੰਦਰ ਸਿੰਘ ਨਾਲ ਠੱਗੀ ਮਾਨ ਵਾਲੇ ਸੁਖਵਿੰਦਰ ਸਿੰਘ ਸੁੱਖ ਗਿੱਲ ਤੇ ਉਸ ਦੀ ਮਾਤਾ ਸਣੇ 4 ਜਣਿਆਂ ‘ਤੇ ਮੋਗਾ ਦੀ ਧਰਮਕੋਟ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।