ਰਾਜਕੋਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਗੁਜਰਾਤ ਦੇ ਰਾਜਕੋਟ ’ਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਏਮਜ਼ ਦਾ ਉਦਘਾਟਨ ਕੀਤਾ। ਇਸ ਨਾਲ ਹੀ ਉਨ੍ਹਾਂ ਬਠਿੰਡਾ ਰਾਏਬਰੇਲੀ, ਕਲਿਆਣੀ, ਅਤੇ ਮੰਗਲਗਿਰੀ ’ਚ ਚਾਰ ਹੋਰ ਏਮਜ਼ ਦਾ ਵਰਚੁਅਲ ਉਦਘਾਟਨ ਕੀਤਾ। ਉਨ੍ਹਾਂ ਕਿਹਾ, ਆਜ਼ਾਦੀ ਦੇ 50 ਸਾਲਾਂ ਬਾਅਦ ਤਕ ਦੇਸ਼ ’ਚ ਸਿਰਫ਼ ਇਕ ਏਮਜ਼ ਸੀ ਅਤੇ ਉਹ ਵੀ ਦਿੱਲੀ ’ਚ। ਆਜ਼ਾਦੀ ਤੋਂ ਬਾਅਦ ਦੇ ਸੱਤ ਦਹਾਕਿਆਂ ’ਚ ਸਿਰਫ਼ ਸੱਤ ਏਮਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪਰ ਇਹ ਵੀ ਕਦੇ ਪੂਰੇ ਨਹੀਂ ਹੋਏ। ਮੋਦੀ ਨੇ ਇਥੇ ਇਕ ਪ੍ਰੋਗਰਾਮ ਵਿੱਚ 48000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਪਰ ਹੁਣ ਸਿਰਫ਼ 10 ਦਿਨਾਂ ’ਚ ਸੱਤ ਨਵੇਂ ਏਮਜ਼ ਦਾ ਉਦਘਾਟਨ ਕੀਤਾ ਗਿਆ ਹੈ ਜਾਂ ਉਨ੍ਹਾਂ ਦਾ ਨੀਂਹ ਪੱਥਰ ਰਖਿਆ ਗਿਆ ਹੈ। ਉਸ ਨਾਲੋਂ ਬਹੁਤ ਤੇਜ਼ੀ ਨਾਲ ਦੇਸ਼ ਦਾ ਵਿਕਾਸ ਕਰ ਰਹੇ ਹਾਂ।