ਪਟਿਆਲਾ : ਅੱਜ ਇਥੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਜਿਲਾ ਪੱਧਰੀ ਮੀਟਿੰਗ ਜਿਲਾ ਪ੍ਰਧਾਨ ਵੀਰਪਾਲ ਕੋਰ ਚਹਿਲ ਦੀ ਦੇਖ ਰੇਖ ਹੇਠ ਹੋਈ। ਇਸ ਮੋਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ, ਜਿਲਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਸੂਬਾ ਸਕੱਤਰ ਨੀਤੂ ਵੌਹਰਾ ਸਾਮਿਲ ਹੋਏ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪਾਰਟੀ ਦੀਆਂ ਮਹਿਲਾ ਕੋਆਰਡੀਨੇਟਰ, ਬਲਾਕ ਪ੍ਰਧਾਨ ਅਤੇ ਵਲੰਟੀਅਰ ਮਹਿਲਾਵਾਂ ਨੇ ਸਮੂਲੀਅਤ ਕੀਤੀ। ਇਸ ਮੋਕੇ ਮਹਿਲਾਵਾ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਮਹਿਲਾ ਸਸਕਤੀਕਰਨ ਦਾ ਅਹਿਮ ਰੋਲ ਹੈ। ਉਨਾ ਕਿਹਾ ਕੇ ਜਦੋਂ ਵੀ ਕੋਈ ਚੋਣ ਜਾਂ ਵੱਡੀ ਰੈਲੀ ਹੁੰਦੀ ਹੈ ਤਾਂ ਉਥੇ ਮਹਿਲਾ ਵਲੰਟੀਅਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਇਨਾ ਹੀ ਨਹੀਂ ਪਾਰਟੀ ਨੇ ਮਹਿਲਾਵਾਂ ਨੂੰ ਪੂਰਾ ਸਤਿਕਾਰ ਦੇ ਕੇ ਨਿਵਾਜਿਆ ਹੈ। ਵਿਧਾਇਕ ਨੇ ਕਿਹਾ ਕੇ ਪਾਰਟੀ ਹਮੇਸਾ ਮਹਿਲਾ ਸਸਕਤੀਕਰਨ ਨੂੰ ਬੜਾਵਾ ਦੇਣ ਲਈ ਤਤਪਰ ਹੈ। ਇਸ ਦੋਰਾਨ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਕਿਹਾ ਕੇ ਮੀਟਿੰਗ ਦੌਰਾਨ ਮਾਨ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਅਗਾਮੀ ਚੋਣਾ ਵਿੱਚ ’ਆਪ ਦੀ ਮਜ਼ਬੂਤ ਹੋ ਰਹੀ ਸਥਿਤੀ ਅਤੇ ਮਹਿਲਾ ਵਿੰਗ ਦੀ ਇਨਾ ਅਗਾਮੀ ਚੋਣਾ ਵਿੱਚ ਅਹਿਮ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਸੂਬਾ ਪ੍ਰਧਾਨ ਮਲਹੋਤਰਾ ਨੇ ਕਿਹਾ ਕੇ 68 ਸਾਲ ਦੀ ਆਜ਼ਾਦੀ ਦੇ ਬਾਅਦ ਵੀ ਦੇਸ਼ ਵਿੱਚ ਗਰੀਬੀ, ਭੁੱਖਮਰੀ ਤੇ ਬੇਰੁਜ਼ਗਾਰੀ ਦੂਰ ਨਹੀਂ ਹੋ ਸਕੀ, ਲੋਕ ਲਗਾਤਾਰ ਰਵਾਇਤੀ ਪਾਰਟੀਆਂ ਨੂੰ ਨਕਾਰ ਰਹੇ ਹਨ।ਹੁਣ ਤੱਕ ਭਾਜਪਾ ਦੇ ਡੇਢ ਸਾਲ ਦੇ ਬਾਅਦ ਵੀ ਲੋਕਾਂ ਦੇ ਚੰਗੇ ਦਿਨ ਨਹੀਂ ਆਏ।ਇਸ ਲਈ ਪੰਜਾਬ ਵਿੱਚ ਮਿਸਨ 2024 ਨੂੰ ਕਾਮਯਾਬ ਬਣਾਉੁਣ ਦੇ ਲਈ ਲੋਕ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਲੋਕਾਂ ਨੂੰ ਜੋ-ਜੋ ਗਰੰਟੀਆਂ ਦਿੱਤੀਆਂ ਸਨ, ਉਹ ਸਭ ਇੱਕ-ਇੱਕ ਕਰਕੇ ਪੂਰੀਆਂ ਹੋ ਰਹੀਆਂ ਹਨ ਅਤੇ ਜਲਦ ਹੀ ਮਹਿਲਾਵਾਂ ਨੂੰ ਦਿੱਤੀਆਂ ਗਾਰੰਟੀਆਂ ਵੀ ਪੂਰੀਆਂ ਹੋਣ ਜਾ ਰਹੀਆਂ ਹਨ। ਨੀਤੂ ਵੋਹਰਾ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਮਹਿਲਾਵਾਂ ਦਾ ਬਹੁਤ ਸਤਿਕਾਰ ਕਰਦੀ ਹੈ। ਇਹੀ ਵਜਾ ਹੈ ਕਿ ਮਹਿਲਾਵਾਂ ਵੀ ’ਆਪ ਨੂੰ ਹਰ ਚੋਣ ਵਿੱਚ ਜੇਤੂ ਬਣਾਉਣ ਲਈ ਤਤਪਰ ਰਹਿੰਦੀਆਂ ਹਨ। ਇਸ ਲਈ ਅਗਾਮੀ ਸਾਰੀਆਂ ਚੋਣਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਮਹਿਲਾ ਵਲੰਟੀਅਰ ਅੱਗੇ ਹੋ ਕੇ ਕਰਨਗੀਆਂ।ਇਸ ਮੌਕੇ ਜਿਲਾ ਸੈਕਟਰੀ,ਜਿਲਾ ਜੋਇੰਟ ਸੈਕਟਰੀ,ਹਲਕਾ ਕੋਡੀਨੇਟਰ,ਮਹਿਲਾ ਵਿੰਗ ਮੈਂਬਰ ਅਤੇ ਵਲੰਟੀਅਰ ਮੌਜੂਦ ਸਨ ।