ਤੇਲ ਅਵੀਵ : ਅਫ਼ਗਾਨੀਸਤਾਨ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਜੇਕਰ ਹਮਾਸ ਵਲੋਂ ਬੰਧਕ ਬਣਾਏ ਗਏ ਲੋਕਾਂ ਦੀ ਰਿਹਾਈ ਲਈ ਸਮਝੌਤਾ ਹੋ ਜਾਂਦਾ ਹੈ ਤਾਂ ਇਜ਼ਰਾਈਲ ਰਮਜ਼ਾਨ ਦੌਰਾਨ ਗਾਜ਼ਾ ਵਿੱਚ ਅਤਿਵਾਦੀਆਂ ਵਿਰੁਧ ਹਮਲੀਆਂ ਨੂੰ ਰੋਕਣ ਲਈ ਤਿਆਰ ਹੈ। ਅਮਰੀਕਾ, ਮਿਸਰ ਅਤੇ ਕਤਰ ਦੇ ਵਾਰਤਾਕਾਰ ਇਕ ਸਮਝੌਤਾ ਕਰਨ ਦੀ ਕੋਸ਼ੀਸ਼ ਕਰ ਰਹੇ ਹਨ। ਜਿਸ ਦੇ ਤਹਿਤ ਹਮਾਸ ਕੁੱਝ ਬੰਧਕਾਂ ਨੂੰ ਰਿਹਾਅ ਕਰੇਗਾ, ਜਿਸ ਦੇ ਬਦਲੇ ਫਲਸਤੀਨੀ ਕੈਦੀਆਂ ਦੀ ਰਿਹਾਈ ਅਤੇ ਜੰਗ ਵਿੱਚ ਛੇ ਹਫ਼ਤਿਆਂ ਲਈ ਰੋਕ ਰਹੇਗੀ। ਇਸ ਅਸਥਾਈ ਰੁਕਾਵਟ ਦੌਰਾਨ ਬਾਕੀ ਬੰਧਕਾਂ ਦੀ ਰਿਹਾਈ ਬਾਰੇ ਗੱਲਬਾਤ ਜਾਰੀ ਰਹੇਗੀ। ਜੇਕਰ ਆਉਣ ਵਾਲੇ ਦਿਨਾਂ ’ਚ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਜੰਗਬੰਦੀ ਦੀ ਮਿਆਦ ’ਦ ਰਮਜ਼ਾਨ ਵੀ ਸ਼ਾਮਲ ਹੋਵੇਗਾ। ਰਮਜ਼ਾਨ ਦਾ ਮਹੀਨਾ 10 ਮਾਰਚ ਦੇ ਆਸ ਪਾਸ ਸ਼ੁਰੂ ਹੁੰਦਾ ਹੈ। ਬਾਈਡਨ ਨੇ ਐਨ ਬੀ ਸੀ ਦੇ ਪ੍ਰੋਗਰਾਮ ਲੇਟ ਨਾਈਟ ਵਿਦ ਸੇਠ ਮੇਅਰਜ਼ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਰਮਜ਼ਾਨ ਨੇੜੇ ਆ ਰਿਹਾ ਹੈ ਅਤੇ ਇਜ਼ਰਾਈਲੀਆਂ ਨੇ ਸਮਝੌਤਾ ਕੀਤਾ ਕਿ ਉਹ ਰਮਜ਼ਾਨ ਦੌਰਾਨ ਗਤੀਵਿਧੀਆਂ ’ਚ ਸ਼ਾਮਲ ਨਹੀਂ ਹੋਣਗੇ ਤਾਂ ਜੋ ਸਾਡੇ ਕੋਲ ਬੰਧਕਾਂ ਨੂੰ ਬਾਹਰ ਕਢੱਣ ਦਾ ਸਮਾਂ ਹੋਵੇ।