ਪਿੰਡ ਮਾੜੀ ਕੰਬੋਕੀ ਵਿੱਖੇ ਲਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਭੀਮ ਯੂਥ ਫੈਡਰੇਸ਼ਨ ਦੀ ਟੀਮ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਬੋਲਦਿਆ ਪ੍ਰਧਾਨ ਜਸਪਾਲ ਸਿੰਘ ਖਾਲੜਾ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਪਛੜੀਆਂ ਸ਼੍ਰੇਣੀਆਂ ਅਤੇ ਔਰਤ ਜਾਤੀ ਨਾਲ ਹੁੰਦੈ ਜ਼ੁਲਮਾਂ ਵਿਰੁੱਧ ਅਵਾਜ਼ ਬੁਲੰਦ ਕੀਤੀ ਅਤੇ ਔਰਤ ਨੂੰ ਪੜ੍ਹਨ ਲਿਖਣ ਦੇ ਅਧਿਕਾਰ ਦਿਵਾਏ ਵੋਟ ਪਾਉਣ ਦਾ ਅਧਿਕਾਰ ਦਿਵਾਇਆ ਅਤੇ ਛੂਆ ਛਾਤ ਨੂੰ ਖਤਮ ਕੀਤਾ ਗਿਆ ਸਤੀ ਪ੍ਰਥਾ ਦਾ ਡੱਟ ਕੇ ਵਿਰੋਧ ਕੀਤਾ ਗਿਆ ਇਸ ਉਪਰੰਤ ਗਿਆਰਾਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਪ੍ਰੈਸ ਸਕੱਤਰ ਪੰਜਾਬ, ਨਿਰਵੈਲ ਸਿੰਘ ਸਕੱਤਰ ਪੰਜਾਬ, ਸਤਿਨਾਮ ਸਿੰਘ ਖਾਲੜਾ ਮੈਂਬਰ ਪੰਜਾਬ , ਲਖਵਿੰਦਰ ਸਿੰਘ ਮਾੜੀ ਕੰਬੋਕੀ, ਸੁਖਦੇਵ ਸਿੰਘ ਸੋਨੂੰ, ਪ੍ਰਧਾਨ ਪ੍ਰੇਮ ਸਿੰਘ,ਸਾਹਬ ਸਿੰਘ ਮੈਂਬਰ ਪੰਚਾਇਤ, ਬੂਟਾ ਸਿੰਘ, ਹਰਪਾਲ ਸਿੰਘ, ਵਿੱਕੀ ਸਿੰਘ ਫੋਜੀ, ਆਦਿ ਹਾਜ਼ਰ ਸਨ।