ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ,ਸੁਨਾਮ ਵਿਖੇ ਪ੍ਰਿੰਸੀਪਲ ਡਾਕਟਰ ਹਰਵਿੰਦਰ ਸਿੰਘ ਦੀ ਅਗਵਾਈ ਅਤੇ ਪ੍ਰੋ.ਦਰਸ਼ਨ ਕੁਮਾਰ,ਪ੍ਰੋ.ਦਲਜੀਤ ਸਿੰਘ ਦੀ ਦੇਖਰੇਖ ਹੇਠ ਕਾਲਜ ਦੀ 44ਵੀਂ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਸੁਖਵਿੰਦਰ ਸਿੰਘ,ਪ੍ਰਿੰਸੀਪਲ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਸ਼ਿਰਕਤ ਕੀਤੀ। ਉਹਨਾਂ ਨੇ ਅਥਲੈਟਿਕ ਮੀਟ ਦਾ ਉਦਘਾਟਨ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਜੀਵਨ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਇਹ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਲਾਭਦਾਇਕ ਹਨ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਖੇਡਾਂ ਪ੍ਰਤੀ ਸਕਾਰਾਤਮਕ ਨਜ਼ਰੀਆ ਰੱਖਣ ਅਤੇ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾਉਣ ਵਿੱਚ ਯੋਗਦਾਨ ਪਾਉਣ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਸੁਖਦੀਪ ਸਿੰਘ ਨੇ ਆਪਣੇ ਵਿਦਿਆਰਥੀ ਜੀਵਨ ਦੌਰਾਨ ਦੇ ਖੇਡ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਇਸ ਦੌਰਾਨ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਖੇਡ ਮੁਕਾਬਿਲਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਦੁਪਿਹਰ ਦੇ ਸੈਸ਼ਨ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰਦੀਪ ਸਿੰਘ,ਵੇਟਲਿਫਟਿੰਗ ਕੋਚ ਐਨ ਆਈ ਐਸ ,ਰਿਟਾਇਰਡ ਇੰਡੀਅਨ ਆਰਮੀ ਨੇ ਵਿਦਿਆਰਥੀਆਂ ਨੂੰ ਖੇਡ ਦੀ ਮਹੱਤਤਾ ਬਾਰੇ ਦੱਸਿਆ ਅਤੇ ਅੱਜ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀ ਵੱਧ ਭਾਗੀਦਾਰੀ ਲਈ ਉਹਨਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਖੇਡ ਦਾ ਖੇਤਰ ਵੀ ਹੁਣ ਕੈਰੀਅਰ ਵਜੋਂ ਸਵੀਕਾਰ ਕੀਤਾ ਜਾਣ ਲੱਗ ਪਿਆ ਹੈ। ਇਸ ਅਥਲੈਟਿਕਸ ਮੀਟ ਦੋਰਾਨ 1500 ਮੀਟਰ ਦੋੜ ਲੜਕਿਆਂ ਵਿੱਚ ਪ੍ਰਦੀਪ ਸਿੰਘ ਨੇ ਪਹਿਲਾ, ਜਗਰਾਜ ਸਿੰਘ ਨੇ ਦੂਜਾ, ਸੰਦੀਪ ਸਿੰਘ ਨੇ ਤੀਜਾ ਅਤੇ ਲੜਕੀਆਂ ਦੀ ਦੋੜ ਵਿੱਚ ਬਬਲੀ ਕੋਰ ਪਹਿਲਾ, ਸੁਖਵਿੰਦਰ ਕੋਰ ਦੂਜਾ, ਨੀਲਮ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। 400 ਮੀਟਰ ਲੜਕੇ ਜਸਕਰਨ ਸਿੰਘ ਪਹਿਲਾ, ਸੰਦੀਪ ਕੁਮਾਰ ਦੂਜਾ, ਜਗਵਿੰਦਰ ਸਿੰਘ ਤੀਜਾ ਅਥੇ ਲੜਕੀਆਂ ਅਮਨਪ੍ਰੀਤਰ ਕੋਰ ਪਹਿਲਾ, ਸੀਮਰਨਜੀਤ ਕੋਰ ਦੂਜਾ, ਅਥੇ ਗਗਨਦੀਪ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ। 800 ਮੀਟਰ ਦੋੜ ਲੜਕੇ ਪਰਦੀਪ ਸਿੰਘ ਪਹਿਲਾ, ਲਖਵਿੰਦਰ ਸਿੰਘ ਦੂਜਾ, ਅਮਨਦੀਪ ਸਿੰਘ ਤੀਜਾ ਅਤੇ ਲੜਕੀਆਂ ਬਬਲੀ ਕੋਰ ਪਹਿਲਾ, ਨੀਰੀ ਕੋਰ ਦੂਜਾ, ਜਸਪੀੱਤ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ। 200 ਮੀਟਰ ਲੜਕੇ ਜਸਕਰਨ ਸਿੰਘ ਪਹਿਲਾ, ਸੁਲਖਨ ਸਿੰਘ ਦੂਜਾ, ਸ਼ਰਨਦੀਪ ਸਿੰਘ ਤੀਜਾ ਅਤੇ ਲੜਕੀਆਂ ਅਮਨਜਦੀਪ ਕੋਰ ਪਹਿਲਾ, ਮਨਪ੍ਰੀਤ ਕੋਰ ਦੂਜਾ , ਨੀਰੀ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ। 100 ਮੀਟਰ ਦੋੜ ਲੜਕੇ ਜਸਕਰਨ ਸਿੰਘ ਪਹਿਲਾ, ਸ਼ਰਨਦੀਪ ਸਿੰਘ ਦੂਜਾ, ਅਰਸ਼ਦੀਪ ਸਿੰਘ ਤੀਜਾ ਅਤੇ ਲੜਕੀਆਂ ਅਮਨਪ੍ਰੀਤ ਕੋਰ ਪਹਿਲਾ,ਆਰਤੀ ਸ਼ਰਮਾ ਦੂਜਾ ਨੇਹਾ ਨੇ ਤੀਜਾ ਸਥਾਨ ਹਾਸਿਲ ਕੀਤਾ। ਲੰਬੀ ਛਾਲ ਮੁਕਾਬਲੇ ਲੜਕੇ ਵਿੱਚ ਨਵਜੋਤ ਸਿੰਘ ਪਹਿਲਾ, ਪਰਮਿੰਦਰ ਸਿੰਘ ਦੂਜਾ, ਸ਼ਰਨਦੀਪ ਸਿੰਘ ਤੀਜਾ ਅਥੇ ਲੜਕੀਆਂ ਬਬਲੀ ਕੋਰ ਪਹਿਲੇ, ਅਮਨਪ੍ਰੀਤ ਕੋਰ ਦੂਜਾ ਸੰਦੀਪ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਗੋਲਾ ਸੁੱਟਣਾ ਲੜਕੇ ਵਿੱਚ ਹਰਕਮਲ ਸਿੰਘ ਪਹਿਲਾ, ਲਵਪ੍ਰੀਤ ਸਿੰਘ ਦੂਜਾ, ਰਮਨਦੀਪ ਸਿੰਘ ਤੀਜਾ ਅਤੇ ਲੜਕੀਆਂ ਅੱਕੀ ਰਾਣੀ ਪਹਿਲਾ, ਬਬਲੀ ਕੋਰ ਦੂਜਾ, ਮਨਪ੍ਰੀਤ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕਿਆਂ ਦੀ 4*100 ਰੀਲੇਅ ਦੋੜ ਵਿੱਚ ਜਸਕਰਨ ਸਿੰਘ, ਗੋਰਵ ਅਰੋਰਾ, ਆਸ਼ੀਸ਼ ਕੁਮਾਰ ਪ੍ਰਦੀਪ ਸਿੰਘ ਨੇ ਪਹਿਲਾ ਸੁਲੱਖਣ ਸਿੰਘ, ਜਗਵਿੰਦਰ ਸਿੰਘ , ਜਸਪ੍ਰੀਤ ਸਿੰਘ ਪਰਮਿੰਦਰ ਸਿੰਘ ਨੇ ਦੂਜਾ, ਯੁਵਰਾਜ ਸਿੰਘ , ਸੁਮਿਤ ਅਰੋਰਾ, ਅਵਿਨਾਸ਼ ਯਾਦਵ, ਮੇਦਾਵੀ ਮੋਦਗਿੱਲ ਤੀਜਾ ਸਥਾਨ ਹਾਸਿਲ ਕੀਤਾ।
ਲੜਕੀਆਂ ਦੇ ਤਿੰਨ ਟੰਗੀ ਰੇਸ ਮੁਕਾਬਲੇ ਵਿੱਚ ਆਰਤੀ, ਕਿਰਨਦੀਪ ਨੇ ਪਹਿਲਾ, ਕੋਮਲ ਕੋਰ, ਜਸਪ੍ਰੀਤ ਕੋਰ ਨੇ ਦੂਜਾ, ਤਨੂੰ, ਨੇਹਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਲੜਕੇ ਅਤੇ ਲੜਕੀਆਂ ਦੇ ਰਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੈਸਟ ਅਥਲੀਟ ਲੜਕੇ ਜਸਕਰਨ ਸਿੰਘ ਅਤੇ ਲੜਕੀਆਂ ਅਮਨਪ੍ਰੀਤ ਕੋਰ ਰਹੇ। ਮੁਕਾਬਲਿਆਂ ਦੇ ਅੰਤ ਵਿੱਚ ਪ੍ਰਿੰਸੀਪਲ ਡਾ ਹਰਵਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਅੱਜ ਦਾ ਆਯੋਜਨ ਕਾਲਜ ਦੀ ਪਰੰਪਰਾ ਦਾ ਪਾਲਣ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਵੱਲ ਦੇਖਣਾ ਲਈ ਪ੍ਰੇਰਿਤ ਕਰੇਗਾ। ਉਹਨਾਂ ਕਿਹਾ ਕਿ ਖੇਡਾਂ ਸ਼ਰੀਰ ਦੇ ਨਾਲ-ਨਾਲ ਦਿਮਾਗ ਨੂੰ ਵੀ ਤੰਦਰੁਸਤ ਬਣਾਉਂਦੀਆਂ ਹਨ। ਇਸ ਮੌਕੇ ਪ੍ਰਿੰਸੀਪਲ ਸਰਕਾਰੀ ਸਕੂਲ ਲੜਕੇ ਸੁਨਾਮ ਸ਼੍ਰੀਮਤੀ ਕਮਲਜੀਤ ਕੌਰ,ਪ੍ਰਿੰਸੀਪਲ ਸਰਕਾਰੀ ਸਕੂਲ ਲੜਕੀਆਂ ਸੁਨਾਮ ਸ਼੍ਰੀਮਤੀ ਨੀਲਮ ਰਾਣੀ,ਡੀ.ਏ.ਵੀ ਸਕੂਲ ਦੇ ਪ੍ਰਿੰਸੀਪਲ ਡਾ ਵਿਜੈ ਗੁਪਤਾ,ਰੋਟਰੀ ਕਲੱਬ ਤੋਂ ਦੇਵਿੰਦਰਪਾਲ ਸਿੰਘ ਰਿੰਪੀ , ਵਨੀਤ ਗਰਗ, ਐਚ ਈ ਆਈ ਐਸ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਚੌਹਾਨ, ਸੁਰਿੰਦਰ ਸਿੰਘ ਭਰੂਰ, ਵਾਈਸ ਪ੍ਰਿੰਸੀਪਲ ਡਾ ਅਚਲਾ,ਪ੍ਰੋ ਪਾਰੁਲ,ਪ੍ਰੋ ਸੰਦੀਪ ਕੌਰ,ਪ੍ਰੋ ਗਗਨਦੀਪ ਸਿੰਘ,ਪ੍ਰੋ ਨਰਦੀਪ ਸਿੰਘ, ਪ੍ਰੋ ਪ੍ਰਭਜੀਤ ਕੌਰ ਭਰੂਰ, ਪ੍ਰੋ ਮੁਖਤਿਆਰ ਸਿੰਘ, ਡਾਕਟਰ ਮੁਨੀਤਾ ਜੋਸ਼ੀ, ਪ੍ਰੋ ਰਾਜਬੀਰ ਕੌਰ, ਡਾ ਕੁਲਦੀਪ ਸਿੰਘ ਬਾਹੀਆ, ਡਾ ਅੰਚਲਾ, ਪ੍ਰੋ ਸਤਿੰਦਰ ਸਿੰਘ, ਪ੍ਰੋ ਰਜਨੀ ਹਰਜਾਈ, ਪ੍ਰੋ ਸੁਮੀਤ ਸ਼ਰਮਾ, ਪ੍ਰੋ ਸੰਦੀਪ ਸਿੰਘ, ਪ੍ਰੋ ਧਰਮਿੰਦਰ ਸਿੰਘ,ਪ੍ਰੋ ਅਨਵਰ, ਡਾ ਰੂਪਾਲੀ, ਅਮਿਤ ਕਪੂਰ, ਜਸਪ੍ਰੀਤ ਸਿੰਘ, ਜਸਕਰਨ ਸਿੰਘ ਅਤੇ ਹੋਰ ਸਟਾਫ ਮੈਂਬਰ ਤੇ ਵਿਦਿਆਰਥੀ ਵੀ ਹਾਜ਼ਰ ਸਨ।