ਫਤਿਹਗੜ੍ਹ ਸਾਹਿਬ : ਇੰਟੈਗਰੇਟਿਡ ਹੈਲਥ ਇੰਫਾਰਮੇਸ਼ਨ ਪਲੇਟਫਾਰਮ (ਆਈ.ਐਚ.ਆਈ.ਪੀ.) ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲੇ ਦੇ ਹਰੇਕ ਮਲਟੀਪਰਪਜ ਹੈਲਥ ਵਰਕਰਾਂ ( ਮੇਲ) ਵੱਲੋ ਇੰਟੈਗਰੇਟਿਡ ਡਿਜ਼ੀਜ਼ ਸਰਵੇਲੈਂਸ ਪ੍ਰੋਗਰਾਮ ਦੀ ਆਨ ਲਾਈਨ ਰਿਪੋਰਟਿੰਗ ਕੀਤੀ ਜਾ ਰਹੀ ਹੈ। ਜਿਸ ਤਹਿਤ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਟਰੇਨਿੰਗ ਅਨੈਕਸੀ ਵਿਖੇ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਤੋਂ ਆਏ ਮਲਟੀਪਰਪਜ ਹੈਲਥ ਵਰਕਰ ਮੇਲ ਨੂੰ ਇੱਕ ਰੋਜਾ ਟਰੇਨਿੰਗ ਦਿੱਤੀ ਗਈ। ਟ੍ਰੇਨਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਇੱਕ ਵਿਅਕਤੀ ਤੋਂ ਦੂਜੇ ਵਿਅਕਤੀਆਂ ਤੱਕ ਫੈਲਣ ਵਾਲੀਆਂ ਬਿਮਾਰੀਆਂ ਨੂੰ ਸਮੇਂ ਸਿਰ ਰੋਕਣਾ ਅਤੇ ਕਾਬੂ ਪਾਉਣਾ ਹੈ,ਕਿਓਂ ਜੋ ਆਨ ਲਾਈਨ ਰਿਪੋਰਟਿੰਗ ਦੇ ਅਧਾਰ ਤੇਂ ਜਿਆਦਾ ਪ੍ਰਭਾਵਤ ਖੇਤਰਾਂ ਦੀ ਜਲਦ ਪਹਿਚਾਣ ਹੋਣ ਤੇਂ ਬਿਮਾਰੀ ਦੀ ਰੋਕਥਾਮ ਲਈ ਜਲਦ ਉਪਰਾਲੇ ਕੀਤੇ ਜਾ ਸਕਦੇ ਹਨ
ਅਜਿਹਾ ਕਰਨ ਨਾਲ ਬਿਮਾਰੀ ਨੂੰ ਫੈਲਣ ਤੋਂ ਤੁਰੰਤ ਰੋਕਣ ਵਿੱਚ ਮਦਦ ਮਿਲੇਗੀ।ਜਿਲ੍ਹਾ ਐਪੀਡੋਮੋਲੋਜਿਸਟ ( ਆਈ.ਡੀ.ਐਸ.ਪੀ) ਡਾ. ਗੁਰਪ੍ਰੀਤ ਕੌਰ ਅਤੇ ਡਾ ਦੀਪਤੀ ਨੇਂ ਦੱਸਿਆਂ ਕਿ ਇਸ ਪ੍ਰੋਗਰਾਮ ਤਹਿਤ ਸੰਚਾਰਤ ਬਿਮਾਰੀਆਂ (ਇੱਕ ਪੀੜਤ ਮਰੀਜ ਤੋਂ ਦੂਜੇ ਮਨੁੱਖ ਨੁੰ ਹੋਣ ਵਾਲੀਆਂ ਬੀਮਾਰੀਆਂ) ਜਿਵੇਂ ਮਲੇਰੀਆ, ਡੇਂਗੂ, ਹੈਜਾ, ਚਿਕਨਗੁਨੀਆਂ, ਡਾਇਰੀਆ,ਖਸਰਾ ਆਦਿ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਨੂੰ ਕਿਸ ਤਰ੍ਹਾਂ ਹੋ ਸਕਦੀਆਂ ਹਨ ਅਤੇ ਇਹਨਾਂ ਤੋਂ ਕਿਸ ਤਰ੍ਹਾਂ ਬਚਾਅ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਦੀ ਆਨਲਾਈਨ ਰਿਪੋਰਟਿੰਗ ਕਿਸ ਤਰ੍ਹਾਂ ਕੀਤੀ ਜਾਵੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਤੇ ਜ਼ਿਲਾ ਪ੍ਰੋਗਰਾਮ ਮੈਨੇਜਰ ਡਾ ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਗੁਰਦੀਪ ਸਿੰਘ ਜਸਵਿੰਦਰ ਕੌਰ ਅਤੇ ਸਿਹਤ ਸੁਪਰਵਾਈਜ਼ਰ ਇੰਦਰਜੀਤ ਸਿੰਘ ਤੋਂ ਇਲਾਵਾ ਜ਼ਿਲੇ ਦੇ ਮਲਟੀ ਪਰਪਜ ਹੈਲਥ ਵਰਕਰ ਹਾਜ਼ਰ ਸਨ।