ਵਾਸ਼ਿੰਗਟਨ : ਅਮਰੀਕਾ ਨੇ ਪਾਕਿਸਤਾਨ ’ਚ 8 ਫ਼ਰਵਰੀ ਨੂੰ ਹੋਈਆਂ ਆਮ ਚੋਣਾਂ ’ਚ ਬੇਨਿਯਮੀਆਂ ਨੂੰ ਉਜਾਗਰ ਕਰਦੇ ਹੋਏ ਪਾਕਿਸਤਾਨ ’ਚ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਅਤਿਵਾਦੀ ਖਤਰਿਆਂ ਨਾਲ ਨਜਿੱਠਣ ਲਈ ਸਹਿਯੋਗ ਕਰਨ ਦਾ ਸੰਕਲਪ ਲਿਆ ਹੈ। ਬੁਧਵਾਰ ਨੂੰ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਸੰਸਦੀ ਕਮੇਟੀ ਸਾਹਮਣੇ ਬਿਆਨ ਦਰਜ ਕਰਵਾਉਣਗੇ ਜੋ ‘ਚੋਣਾਂ ਤੋਂ ਬਾਅਦ ਪਾਕਿਸਤਾਨ ’ਚ ਲੋਕਤੰਤਰ ਦੇ ਭਵਿੱਖ ਦੀ ਜਾਂਚ ਅਤੇ ਅਮਰੀਕਾ ਪਾਕਿਸਤਾਨ ਸਬੰਧ ਵਿਸ਼ੇ ’ਤੇ ਸੁਣਵਾਈ ਕਰ ਰਹੀ ਹੈ। ਲੂ ਉਹੀ ਡਿਪਲੋਮੈਟ ਹਨ ਜਿਨ੍ਹਾਂ ਦੀ ਅਮਰੀਕਾ ਵਿਚ ਪਾਕਿਸਤਾਨ ਦੇ ਸਾਬਕਾ ਸਫ਼ੀਰ ਵਲੋਂ ਭੇਜੇ ਇਕ ‘ਸਾਈਫ਼ਰ’ ਗੁਪਤ ਸਫ਼ਾਰਤੀ ਸੰਦੇਸ਼ ਦਾ ਵਿਸ਼ਾ ਸੀ। ਇਸੇ ਕੂਟਨੀਤਕ ਸੰਚਾਰ ਤੋਂ ਬਾਅਦ ਵਿਚ ਜੇਲ੍ਹ ਅੰਦਰ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 2022 ਵਿਚ ਉਨ੍ਹਾਂ ਦੀ ਸਰਕਾਰ ਨੂੰ ਉਖਾੜ ਸੁੱਟਣ ਦੀ ਅਮਰੀਕੀ ਸਾਜ਼ਸ਼ ਦਾ ਦੋਸ਼ ਲਗਾਉਣ ਲਈ ਕੀਤੀ ਸੀ। ਪਾਕਿਸਤਾਨ ਤਹਿਰੀਕ -ਏ- ਇਨਸਾਫ਼ ਪੀ. ਟੀ. ਆਈ. ਦੇ ਸੰਸਥਾਪਕ ਉਸੇ ਗੁਪਤ ਦਸਤਾਵੇਜ਼ ਦੀ ਦੁਰਵਰਤੋਂ ਲਈ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ । ਮੰਗਲਵਾਰ ਨੂੰ ਅਪਲੋਡ ਕੀਤੀ ਗਈ ਲਿਖਤੀ ਗਵਾਹੀ ਵਿਚ ਲੂ ਨੇ ਦੋਹਾਂ ਦੇਸ਼ਾਂ ਨਾਲ ਜੁੜੇ ਕਈ ਮੁੱਦੇ ਉਠਾਏ ਅਤੇ ਪਾਕਿਸਤਾਨ ਵਿਚ ਅਮਰੀਕੀ ਨੀਤੀ ਨੂੰ ਲੈ ਕੇ ਅੱਗੇ ਦਾ ਵਿਦੇਸ਼ ਮੰਤਰਾਲੇ ਨੇ ਪਿਛਲੇ ਮਹੀਨੇ ਪਾਕਿਸਤਾਨ ਵਿਚ ਆਮ ਚੋਣਾਂ ਤੋਂ ਇਕ ਸਪੱਸ਼ਟ ਬਿਆਨ ਇਕ ਜਾਰੀ ਕੀਤਾ ਸੀ, ਜਿਸ ਵਿਚ ਪ੍ਰਗਟਾਵੇ ਦੀ ਆਜ਼ਾਦੀ, ਸੰਗਠਨ ਅਤੇ ਸ਼ਾਂਤੀਪੂਰਨ ਇਕੱਠ ’ਤੇ ਗ਼ੈਰਲੋੜੀਦੀਆਂ ਪਾਬੰਦੀਆਂ ਨੂੰ ਦਰਸਾਈਆ ਗਿਆ ਸੀ।