ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਆਪਣੇ 16 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਸੱਭ ਤੋਂ ਖ਼ਾਸ ਗੱਲ ਇਹ ਹੈ ਕਿ ਬਸਪਾ ਦੀ 16 ਉਮੀਦਵਾਰਾਂ ਦੀ ਸੂਚੀ ਵਿੱਚ ਸੱਤ ਉਮੀਦਵਾਰ ਮੁਸਲਿਮ ਹਨ। ਬਸਪਾ ਨੈ ਸਹਾਰਨਪੁਰ ਸੀਟ ’ਤੇ ਸਪਾ-ਕਾਂਗਰਸ ਗਠਜੋੜ ਵਾਲੇ ਇਮਰਾਨ ਮਸੂਦ ਦੇ ਮੁਕਾਬਲੇ ਵਿੱਚ ਮਾਜਿਦ ਅਲੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕੈਰਾਨਾ ਲੋਕ ਸਭਾ ਸੀਟ ’ਤੇ ਝਕਰਾ ਹਸਨ ਤੇ ਮੁਕਾਬਲੇ ਵਿੱਚ ਸ੍ਰੀਪਾਲ ਸਿੰਘ ਨੂੰ ਊਤਾਰਿਆ ਗਿਆ ਹੈ। ਇਸ ਤੋਂ ਇਲਾਵਾ ਮੁਜੱਫ਼ਰਨਗਰ ਸੀਟ ’ਤੇ ਦਾਰਾ ਸਿੰਘ ਪ੍ਰਜਾਪਤੀ, ਬਿਜਨੌਰ ਤੋਂ ਵੀਜੇਂਦਰ ਸਿੰਘ ਮੈਦਾਨ ਵਿੱਚ ਹਨ। ਨਗੀਨਾ (ਸ਼ਡਲਯੂ ਕਾਸਟ) ਤੋਂ ਸੁਰਿੰਦਰ ਪਾਲ ਸਿੰਘ ਨੂੰ ਬਸਪਾ ਨੈ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਹੈ। ਮੁਰਾਦਾਬਾਦ ਤੋਂ ਮੁਹੰਮਦ ਇਰਫ਼ਾਨ ਸੈਫ਼ੀ ਆਪਣੀ ਕਿਸਮਤ ਅਜਮਾਉਣ ਲਈ ਮੈਦਾਨ ਵਿੱਚ ਹਨ। ਰਾਮਪੁਰ ਸੀਟ ਤੋਂ ਜੀਸ਼ਾਨ ਖ਼ਾਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸੰਭਲ ਲੋਕ ਸਭਾ ਸੀਟ ਤੋਂ ਸ਼ੌਕਤ ਅਲੀ ਨੂੰ ਉਤਾਰਿਆ ਗਿਆ ਹੈ। ਇਹ ਸ਼ਫ਼ੀਕੁ ਰਹਿਮਾਨ ਬੁਰਕੇ ਦੇ ਉਤਰਾਧਿਕਾਰੀ ਜ਼ਿਆਉਰ ਰਹਿਮਾਨ ਨਾਲ ਮੁਕਾਬਲਾ ਕਰਨਗੇ। ਬਸਪਾ ਨੇ ਅਮਰੋਹਾ ਲੋਕ ਸਭਾ ਸੀਟ ਤੋਂ ਮੁਜਾਹਿਦ ਹੁਸੈਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਕੰਵਰ ਸਿੰਘ ਤਵਾਰ ਅਤੇ ਸਪਾ-ਕਾਂਗਰਸ ਗਠਜੋੜ ਦੇ ਦਾਨਿਸ਼ ਅਲੀ ਨਾਲ ਦੇਖਣ ਨੂੰ ਮਿਲੇਗਾ।