ਚੰਡੀਗੜ੍ਹ : ਤਾਜ਼ਾ ਰਿਪੋਰਟ ਮੁਤਾਬਕ ਟੀਐਮਸੀ ਹੁਣ ਤੱਕ ਦੇ ਰੁਝਾਨਾਂ ਮੁਤਾਬਕ, ਪੱਛਮੀ ਬੰਗਾਲ ਵਿੱਚ 202 ਸੀਟਾਂ ਤੇ ਅੱਗੇ ਚੱਲ ਰਹੀ ਹੈ ਇਸੇ ਕਰ ਕੇ ਪਾਰਟੀ ਦੇ ਸਮਰਥਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿਤੇ ਹਨ। ਇਸੇ ਤਰ੍ਹਾਂ ਡੀਐਮਕੇ ਦੇ ਸਮਰਥਕਾਂ ਨੇ ਵੀ ਜਸ਼ਨ ਮਨਾਉਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ। ਚੋਣ ਕਮਿਸ਼ਨ ਨੇ ਜੇਤੂ ਜਲੂਸਾਂ 'ਤੇ ਪਾਬੰਦੀ ਲਗਾਈ ਹੈ ਪਰ ਡੀਐਮਕੇ ਦੇ ਸਮਰਥਕਾਂ ਨੇ ਪਾਰਟੀ ਦਫਤਰ ਦੇ ਬਾਹਰ ਖੁਲ੍ਹ ਕੇ ਜਸ਼ਨ ਮਨਾਇਆ। ਰੁਝਾਨਾਂ ਮੁਤਾਬਕ, ਡੀਐਮਕੇ ਇਸ ਸਮੇਂ 118 ਸੀਟਾਂ 'ਤੇ ਅੱਗੇ ਹੈ। ਅਸਾਮ ਦੇ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਭਾਜਪਾ ਅੱਗੇ ਹੈ।
ਅਸਾਮ ਵਿੱਚ 126 ਸੀਟਾਂ ਲਈ ਵੋਟਾਂ ਪਈਆ ਜਿੰਨਾਂ ਵਿੱਚੋਂ ਹੁਣ ਤੱਕ 119 ਸੀਟਾਂ ਦੇ ਰੁਝਾਨ ਸਾਹਮਣੇ ਆਏ ਹਨ, ਚੋਣ ਕਮਿਸ਼ਨ ਮੁਤਬਾਕ ਮੁਤਾਬਕ ਸੱਤਾਧਾਰੀ ਭਾਜਪਾ 60 ਸੀਟਾਂ ਨਾਲ ਅੱਗੇ ਚੱਲ ਰਹੀ ਹੈ ਜਦੋਂ ਕਿ ਕਾਂਗਰਸ 26 ਸੀਟਾਂ 'ਤੇ ਅੱਗੇ ਹੈ। ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਅਸਮ ਗਣ ਪ੍ਰੀਸ਼ਦ (ਏਜੀਪੀ) 10 ਸੀਟਾਂ, ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫ਼ਰੰਟ 11 ਅਤੇ ਯੂਨਾਈਟਿਡ ਪੀਪਲਜ਼ ਪਾਰਟੀ, ਲਿਬਰਲ 7 ਸੀਟਾਂ 'ਤੇ ਲੀਡ ਕਰ ਰਹੀਆਂ ਹਨ।ਇਸ ਤੋਂ ਇਲਾਵਾ ਇੱਕ ਅਜ਼ਾਦ ਉਮੀਦਵਾਰ ਅਤੇ ਬੋਡੋਲੈਂਡ ਪੀਪਲਜ਼ ਫ਼ਰੰਟ ਦੇ ਉਮੀਦਵਾਰ ਤਿੰਨ ਸੀਟਾਂ ਤੋਂ ਅੱਗੇ ਚੱਲ ਰਹੇ ਹਨ।