ਇਸਲਾਮਾਬਾਦ : ਪਾਕਿਸਤਾਨ ਦੇ ਅਸ਼ਾਂਤ ਉੱਤਰ ਪੱਛਮੀ ਸੂਬੇ ਖੈਬਰ ਪਖਤੂਨਖਾਵਾ ’ਚ ਮੰਗਲਵਾਰ ਨੂੰ ਧਮਾਕਾਖੇਜ਼ ਸੱਮਗਰੀ ਨਾਲ ਭਰੀ ਇੱਕ ਗੱਡੀ ਨੇ ਇੱਕ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਘੱਟੋ ਘੱਟ 6 ਚੀਨੀ ਨਾਗਰਿਕਾਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਇਹ ਚੀਨੀ ਨਾਗਰਿਕ ਦਾਸੂ ਹਾਈਡਰੋਇਲੈਕਟ੍ਰਿਕ ਪ੍ਰਾਜੈਕਟ ’ਤੇ ਕੰਮ ਕਰ ਰਹੇ ਸਨ। ਪੁਲਿਸ ਨੇ ਦਸਿਆ ਕਿ ਸੂਬੇ ਦੇ ਸ਼ਾਂਗਲਾ ਜ਼ਿਲੇ੍ਹ ਦੇ ਬਿਸ਼ਮ ਇਲਾਕੇ ’ਚ ਵਾਪਰੀ ਇਸ ਘਟਨਾ ’ਚ ਕਈ ਹੋਰ ਜ਼ਖਮੀ ਹੋ ਗਏ । ਪੁਲਿਸ ਨੇ ਦਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਸਲਾਮਾਬਾਦ ਤੋਂ ਕੋਹਿਸਤਾਨ ਜਾ ਰਹੀ ਬੱਸ ਨੂੰ ਉਲਟ ਦਿਸ਼ਾ ਆ ਰਹੀ ਇਕ ਗੱਡੀ ਨੇ ਟੱਕਰ ਮਾਰ ਦਿੱਤੀ । ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਬਿਸ਼ਮ ਦੇ ਐਸ ਐਚ ਓ ਬਖਤ ਜ਼ਹੀਰ ਨੇ ਕਿਹਾ ਕਿ ਇਹ ਘਟਨਾ ਆਤਮਘਾਤੀ ਧਮਾਕਾ ਸੀ ਅਤੇ ਸਬੰਧਤ ਅਧਿਕਾਰੀ ਸਬੂਤ ਇੱਕਠੇ ਕਰ ਰਹੇ । ਉਨ੍ਹਾਂ ਦਸਿਆ ਕਿ ਘਟਨਾ ਵਾਲੀ ਥਾਂ ’ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅਤੇ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਐਸ ਐਚ ਓ ਨੇ ਕਿਹਾ ਅਸੀਂ ਜਾਂਚ ਕਰਾਂਗੇ ਕਿ ਆਤਮਘਾਤੀ ਹਮਲਾਵਰ ਦੀ ਗੱਡੀ ਕਿੱਥੋਂ ਅਤੇ ਕਿਵੇਂ ਆਈ ਅਤੇ ਇਹ ਕਿਵੇਂ ਵਾਪਰਿਆ।’’ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਆਤਮਘਾਤੀ ਹਮਲੇ ਵਿਚ ਘੱਟੋ ਘੱਟ 6 ਚੀਨੀ ਮਾਰੇ ਗਏ ਅਤੇ ਕਈ ਸ਼ਾਂਗਲਾ ਕੋਹਿਸਤਾਨ ਦੇ ਨੇੜੇ ਹੈ। ਜਿੱਥੇ 2021 ’ਚ ਅਤਿਵਾਦੀ ਹਮਲੇ ’ਚ 9 ਚੀਨੀਆਂ ਸਮੇਤ 13 ਲੋਕ ਮਾਰੇ ਗਏ ਸਨ। 60 ਅਰਬ ਡਾਲਰ ਦੇ ਚੀਨ ਪਾਕਿਸਤਾਨ ਆਰਥਕ ਗਲਿਆਰੇ ਦੀ ਸਰਪ੍ਰਸਤੀ ਹੇਠ ਹਜ਼ਾਰਾਂ ਚੀਨੀ ਕਾਮੇ ਪਾਕਿਸਤਾਨ ਵਿਚ ਕਈ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ।