ਇਸਲਾਮਾਬਾਦ : ਪਾਕਿ ’ਚ 2024 ਦੀ ਪਹਿਲੀ ਤਿਮਾਹੀ ਦੌਰਾਨ ਅਤਿਵਾਦੀ ਵਿਰੋਧੀ ਕਾਰਵਾਈਆਂ ਦੇ 245 ਮਾਮਲੇ ਸਾਹਮਣੇ ਆਏ । ਇਹ ਜਾਣਕਾਰੀ ਇੱਕ ਥਿੰਕ ਟੈਂਕ ਦੀ ਰਿਪੋਰਟ ’ਚ ਦਿੱਤੀ ਗਈ। ਇਸ ’ਚ ਕਿਹਾ ਗਿਆ ਇਸ ਦੇ ਨਤਹਜੇ ਵਜੋਂ ਨਾਗਰਿਕਾਂ, ਸੁੱਰਖਿਆ ਕਰਮਚਾਰੀਆਂ ਅਤੇ ਵਿਦਰੋਹੀਆਂ ਸਮੇਤ ਕੁੱਲ 432 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 370 ਜ਼ਖਮੀ ਹੋਏ। ਸੈਂਟਰ ਫਾਰ ਰਿਸਰਚ ਐਂਡ ਸਕਿਓਰਿਟੀ ਸੱਟਡੀਜ਼ ਸੀ ਆਰ ਐਸ ਐਸ ਦੁਆਰਾ ਜਾਰੀ ਸੁੱਰਖਿਆ ਰਿਪੋਰਟ ਅਨੁਸਾਰ ਇਸ ਸਮੇਂ ਦੌਰਾਨ ਕੁੱਲ ਮੌਤਾਂ ਵਿੱਚੋਂ 92 ਪ੍ਰਤੀਸ਼ਤ ਅਫ਼ਗਾਨੀਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਪ੍ਰਾਤਾਂ ਵਿਚ ਹੋਈਆਂ, ਜਦੋਂ ਕਿ 86 ਪ੍ਰਤੀਸ਼ਤ ਹਮਲੇ ਅਤਿਵਾਦ ਨਾਲ ਸਬੰਧਤ ਅਤੇ ਸੁੱਰਖਿਆ ਬਲਾਂ ਦੀਆਂ ਕਾਰਵਾੲਆਂ ਵੀ ਖੇਤਰ ਵਿਚ ਹੋਏ। ਅਤਿਵਾਦੀ ਸੰਗਠਨਾਂ ਨੇ 2024 ਦੀ ਪਹਿਲੀ ਤਿਮਾਹੀ ’ਚ ਅਤਿਵਾਦੀ ਕਾਰਨ ਹੋਈਆਂ ਕੁੱਲ ਮੌਤਾਂ ’ਚੋਂ 20 ਫ਼ੀਸਦੀ ਤੋਂ ਵੀ ਘੱਟ ਦੀ ਜ਼ਿੰਮੇਵਾਰੀ ਲਈ । ਗੁਲ ਬਹਾਦਰ ਗਰੁੱਪ ਨਾਲ ਜੁੜੀਆ ਜਭਾਤ ਅੰਸਾਰ ਅਲਮਹਦੀ ਖੋਰਾਸਨ ਜੇ ਏ ਐਮ ਕੇ ਨਾਂ ਦਾ ਨਵਾਂ ਅਤਿਵਾਦੀ ਸਮੂਹ ਸਾਹਮਣੇ ਆਇਆ ਹੈ। ਬਲੋਚਿਸਤਾਨ ਵਿਚ ਪਹਿਲੀ ਤਿਮਾਹੀ ’ਚ ਹਿੰਸਾ ’ਚ 64 ਘਟਨਾਵਾਂ ਹੋਈਆਂ। ਬਲੋਚਿਸਤਾਨ ’ਚ ਪਹਿਲੀ ਤਿਮਾਹੀ ’ਚ ਹਿੰਸਾ ’ਚ 96 ਫ਼ੀਸਦੀ ਵਾਧਾ ਦਰਜ ਕੀਤਾ ਗਿਆ । ਕਿਉਕਿ ਇਹ ਅੰਕੜਾ 2023 ਦੀ ਆਖਰੀ ਤਿਮਾਹੀ ’ਚ ਜਾਨਾਂ ਗੁਆਉਣ ਵਾਲੇ 91 ਲੋਕਾਂ ਤੋਂ 2024 ਦੀ ਪਹਿਲੀ ਤਿਮਾਹੀ ’ਚ 178 ਹੋ ਗਿਆ ਹੈ। ਸਿੰਧ ’ਚ ਹਿੰਸਾ ਵਿੱਚ ਲਗਭਗ 47 ਪ੍ਰਤੀਸ਼ਤ ਵਾਧਾ ਹੋਈਆ ਹੈ। ਹਾਲਾਂਕਿ ਮਰਨ ਵਾਲੀਆਂ ਦੀ ਗਿਣਤੀ ਬਰੁਤ ਘੱਟ ਹੈ। ਖੈਬਰ ਪਖਤੂਨਖਵਾ, ਪੰਜਾਬ ਅਤੇ ਗਿਲਗਿਤ ਬਾਲਟਿਸਤਾਨ ਦੇ ਖੇਤਰਾਂ ’ਚ ਕ੍ਰਮਵਾਰ ਹਿੰਸਾ ਵਿਚ 24 ਫ਼ੀਸਦੀ, 85 ਫ਼ੀਸਦੀ ਅਤੇ 65 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ।