ਤਰਨਤਾਰਨ : ਪੰਜਾਬ ਦੇ ਦੱਬੇ ਕੁੱਚਲੇ ਲੋਕਾਂ ਨੂੰ ਗਰੀਬੀ ਦੀ ਦਲਦਲ ਵਿੱਚੋਂ ਕੱਢ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੀ ਮੇਰਾ ਮੁੱਖ ਮਕਸਦ ਹੈ, ਜੇਕਰ ਲੋਕਾਂ ਲਈ ਉਹਨਾਂ ਨੂੰ ਰਾਜਨੀਤੀ ਵਿੱਚ ਆਉਣਾ ਪਿਆ ਤਾਂ ਉਹ ਆਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਗਲੈਂਡ ਰਹਿ ਰਹੇ ਸਮਾਜ ਸੇਵੀ ਦਲਜੀਤ ਸਿੰਘ ਸਿੱਧੂ ਨੇ ਪੱਤਰਕਾਰਾਂ ਕੋਲ ਫੋਨ ਤੇ ਕੀਤਾ। ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਪੰਜਾਬ ਵਿੱਚ ਰਹਿੰਦੇ ਹੋਏ ਵੀ ਲੋਕ ਭਲਾਈ ਦੇ ਕੰਮਾਂ ਨੂੰ ਘਰ ਦੇ ਕੰਮਾਂ ਨਾਲੋਂ ਵੀ ਵੱਧ ਤਰਜੀਹ ਦਿੰਦੇ ਸਨ ਅਤੇ ਵਿਦੇਸ਼ ਰਹਿ ਕੇ ਵੀ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ। ਦਲਜੀਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਉਹ ਪੰਜਾਬ ਆ ਕੇ ਆਪਣੇ ਲੋਕਾਂ ਦੀ ਸੇਵਾ ਕਰਨ ਦੀ ਦਿੱਲੀ ਇੱਛਾ ਰੱਖਦੇ ਹਨ ਅਤੇ ਵਿਦੇਸ਼ ਰਹਿੰਦੇ ਹੋਏ ਵੀ ਕਿਸੇ ਨਾ ਕਿਸੇ ਤਰੀਕੇ ਰਾਹੀਂ ਲੋੜਵੰਦਾਂ ਦੀ ਮਦਦ ਕਰਨ ਨੂੰ ਪਹਿਲ ਦੇ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਉਨਾਂ ਨੂੰ ਬਚਪਨ ਸਮੇਂ ਹੀ ਆਪਣੇ ਪਰਿਵਾਰ ਵਿੱਚੋ ਅਜਿਹੀ ਚੇਟਕ ਲੱਗੀ ਕਿ ਉਹਨਾਂ ਦਾ ਮਨ ਪੰਜਾਬ ਆ ਕੇ ਲੋਕਾਂ ਦੀ ਸੇਵਾ ਕਰਨ ਲਈ ਉਤਾਵਲੇ ਰਹਿੰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਉਹ ਸਿਰਫ ਮਜਬੂਰੀ ਵੱਸ ਹੀ ਵਿਦੇਸ਼ ਰਹੇ ਰਹਿ ਰਹੇ ਹਨ ਜਦ ਕਿ ਉਹਨਾਂ ਦਾ ਦਿਲ ਹਮੇਸ਼ਾ ਪੰਜਾਬ ਵਿੱਚ ਧੜਕਦਾ ਰਹਿੰਦਾ ਹੈ। ਪੱਤਰਕਾਰਾਂ ਵੱਲੋਂ ਸਮਾਜ ਸੇਵੀ ਦਲਜੀਤ ਸਿੱਧੂ ਨੂੰ ਰਾਜਨੀਤੀ ਬਾਰੇ ਸਵਾਲ ਕਰਨ ਤੇ ਉਹਨਾਂ ਕਿਹਾ ਕਿ ਉਹਨਾਂ ਨੇ ਸਮਾਜ ਸੇਵਾ ਦੇ ਮੱਦੇਨਜਰ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਵਿਧਾਇਕ ਜਾਂ ਸੰਸਦ ਮੈਂਬਰ ਬਣਨ ਤਾਂ ਕਿ ਉਹ ਲੋਕਾਂ ਦੀ ਹੋਰ ਸੁਚੱਜੇ ਢੰਗ ਨਾਲ ਸੇਵਾ ਕਰ ਸਕਣ। ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਜਿਸ ਨਾਲ ਵਿਚਾਰਧਾਰਾ ਮੇਲ ਖਾਂਦੀ ਹੋਵੇਗੀ ਉਸ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਉਸ ਪਾਰਟੀ ਦੇ ਏਜੰਡੇ ਥੱਲੇ ਚੋਣ ਲੜਨਗੇ ਪਰ ਜੇਕਰ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ ਤਾਂ ਉਹ ਆਜ਼ਾਦ ਉਮੀਦਵਾਰ ਦੇ ਵਜੋਂ ਲੋਕਾਂ ਦੀ ਸਹਿਮਤੀ ਨਾਲ ਮੈਦਾਨ ਵਿੱਚ ਨਿਤਰਨਗੇ। ਫਿਲਹਾਲ ਉਹਨਾਂ ਨੇ ਵਿਧਾਨ ਸਭਾ ਜਾਂ ਮੈਂਬਰ ਪਾਰਲੀਮੈਂਟ ਹਲਕੇ ਦਾ ਜਿਕਰ ਨਹੀਂ ਕੀਤਾ ਕਿ ਉਹ ਕਿਹੜੀਆਂ ਚੋਣਾਂ ਦੌਰਾਨ ਕਿਸ ਹਲਕੇ ਤੋਂ ਚੋਣ ਲੜਨਗੇ ।