ਤਾਇਵਾਨ : ਤਾਇਵਾਨ ਵਿਚ ਅੱਜ 7.5 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਜਾਪਾਨ ਤੱਕ ਮਹਿਸੂਸ ਕੀਤੇ ਗਏ। ਭੂਚਾਲ ਦੇ ਬਾਅਦ ਤਾਇਵਾਨ,ਜਾਪਾਨ ਤੇ ਫਿਲੀਪੀਂਸ ਵਿਚ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਪਾਨ ਦੇ ਮੌਸਮ ਵਿਭਾਗ ਨੇ ਸਮੁੰਦਰ ਵਿਚ 3 ਮੀਟਰ ਯਾਨੀ ਲਗਭਗ 10 ਫੁੱਟ ਤੱਕ ਦੀਆਂ ਲਹਿਰਾਂ ਉਠਣ ਦਾ ਅਨੁਮਾਨ ਪ੍ਰਗਟਾਇਆ ਹੈ। ਫਿਲਹਾਲ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।
ਇਹ ਤਾਇਵਾਨ ਵਿਚ 25 ਸਾਲਾਂ ਵਿਚ ਆਉਣ ਵਾਲਾ ਸਭ ਤੋਂ ਖਤਰਨਾਕ ਭੂਚਾਲ ਹੈ। ਇਸ ਤੋਂ ਪਹਿਲਾਂ 1999 ਵਿਚ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਉਦੋਂ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਭੂਚਾਲ ਦਾ ਸਭ ਤੋਂ ਵੱਧ ਅਸਰ ਜਾਪਾਨ ਦੇ ਓਕਿਨਾਵਾ ਸੂਬੇ ਵਿਚ ਦੇਖਣ ਨੂੰ ਮਿਲਿਆ। ਇਥੇ ਆਉਣ-ਜਾਣ ਵਾਲੀਆਂ ਸਾਰੀਆਂ ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ ਹਨ। ਜਾਪਾਨ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ ਤੇ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।