ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਸਾਂਸਦ ਸੰਜੇ ਸਿੰਘ ਨੇ ਸੋਮਵਾਰ ਨੂੰ ਭਾਜਪਾ ‘ਤੇ ਇਲੈਰਟੋਰਲ ਬਾਂਡ ਸਕੀਮ ਰਾਹੀਂ ਭ੍ਰਿਸ਼ਟਾਚਾਰ ਦੇ ਦੋਸ਼ ਲਗਾਇਆ। ਉਨ੍ਹਾਂ ਕਿਹਾ ਭਾਜਪਾ ਨੇ ਚੋਣ ਬਾਂਡ ਦੇ ਨਾਂ ‘ਤੇ ਘੁਟਾਲਾ ਕੀਤਾ ਹੈ। ਕੁਝ ਕੰਪਨੀਆ ਨੇ ਭਾਜਪਾ ਨੂੰ ਆਪਣੇ ਮੁਨਾਫੇ ਤੋਂ ਵੱਧ ਚੰਦਾ ਦਿੱਤਾ। ਕੁਝ ਕੰਪਨੀਆਂ ਨੂੰ ਟੈਕਸ ਛੋਟ ਵੀ ਦਿੱਤੀ ਗਈ ਸੀ।
ਸੰਜੇ ਸਿੰਘ ਨੇ ਕਿਹਾ 33 ਅਜਿਹੀਆਂ ਕੰਪਨੀਆਂ ਹਨ ਜਿਨ੍ਹਾਂ ਨੇ ਸੱਤ ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ ਅਤੇ ਭਾਜਪਾ ਨੂੰ 450 ਕਰੋੜ ਰੁਪਏ ਦਾਨ ਕੀਤੇ ਹਨ। 17 ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਜਾਂ ਤਾਂ ਜ਼ੀਰੋ ਟੈਕਸ ਅਦਾ ਕੀਤਾ ਹੈ ਜਾਂ ਟੈਕਸ ਛੋਟ ਪਾ੍ਰਪਤ ਕੀਤੀ ਹੈ। 6 ਕੰਪਨੀਆਂ ਨੇ ਭਾਜਪਾ ਨੂੰ 600 ਕਰੋੜ ਰੁਪਏ ਦਾਨ ਕੀਤੇ ਹਨ। ਇੱਕ ਕੰਪਨੀ ਨੇ ਤਿੰਨ ਗੁਣਾ ਲਾਭ ਦਾਨ ਕੀਤਾ। ਇੱਕ ਕੰਪਨੀ ਹੈ ਜਿਸ ਨੇ ਮੁਨਾਫੇ ਦਾ 93 ਗੁਣਾ ਦਾਨ ਕੀਤਾ ਹੈ। ਤਿੰਨ ਕੰਪਨੀਆਂ ਹਨ ਜਿਨ੍ਹਾਂ ਨੇ 28 ਕਰੋੜ ਰੁਪਏ ਦਾਨ ਕੀਤੇ ਹਨ ਅਤੇ ਜ਼ੀਰੋ ਟੈਕਸ ਅਦਾ ਕੀਤਾ ਹੈ।