ਪੂਰਬੀ ਅਫ਼ਰੀਕੀ : ਪੂਰਬੀ ਅਫ਼ਰੀਕੀ ਦੇਸ਼ ਮੋਜ਼ਾਮਬੀਕ ਵਿੱਚ ਐਤਵਾਰ ਦੇਰ ਰਾਤ ਇੱਕ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ। ਇਸ ਹਾਦਸੇ ਵਿੱਚ 91 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ ਹਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਮੱਛੀ ਫੜਨ ਵਾਲੀ ਕਿਸ਼ਤੀ ਵਿੱਚ 130 ਲੋਕ ਸਵਾਰ ਸਨ ਜੋ ਕਿ ਇਸਦੀ ਸਮਰੱਥਾ ਤੋਂ ਵੱਧ ਸੀ। 5 ਲੋਕਾਂ ਨੂੰ ਬਚਾਇਆ ਜਾ ਸਕਿਆ, ਜਦਕਿ ਕਈ ਲਾਪਤਾ ਹਨ। ਉਨ੍ਹਾਂ ਦੀ ਤਲਾਸ਼ ਜਾਰੀ ਹੈ । ਕਿਸ਼ਤੀ ਨਮਪੁਲਾ ਸੂਬੇ ਤੇ ਮੋਜ਼ਾਮਬੀਕ ਟਾਪੂ ਨੇੜੇ ਸਮੁੰਦਰ ‘ਚ ਡੁੱਬ ਗਈ। ਨਮਪੁਲਾ ਤੇ ਸਕੱਤਰ ਜੈਮੇ ਨੇਟੋ ਨੇ ਦੱਸਿਆ ਕਿ ਕਿਸ਼ਤੀ ਮੋਸੁਰਿਲ ਤੋਂ ਨਿਕਲ ਕੇ ਮੋਜ਼ਾਮਬੀਕ ਟਾਪੂ ਜਾ ਰਹੀ ਸੀ। ਇਸ ਵਿੱਚ ਸਵਾਰ ਸਾਰੇ ਲੋਕ ਹੈਜ਼ੇ ਦੀ ਬਿਮਾਰੀ ਤੋਂ ਬਚਣ ਲਈ ਪਲਾਇਨ ਕਰ ਰਹੇ ਸਨ ।
ਮੋਜ਼ਾਮਬੀਕ ਵਿੱਚ 15 ਮਹੀਨਿਆਂ ਵਿੱਚ ਹੈਜ਼ੇ ਦੇ 13 ਹਜ਼ਾਰ ਤੋਂ ਵੱੱਧ ਮਾਮਲੇ ਸਾਹਮਣੇ ਆਏ
ਜਨਵਰੀ 2023 ਤੋਂ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਹੈਜ਼ਾ ਦੀ ਬਿਮਾਰੀ ਫੈਲ ਚੁੱਕੀ ਹੈ। ਮੋਜ਼ਾਮਬੀਕ ਦਾ ਨਾਮਪੁਲਾ ਪ੍ਰਾਤ ਸਭ ਤੋ ਵੱਧ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਹੈ। ਹੈਜ਼ਾ ਫੈਲਣ ਦਾ ਮੁੱਖ ਕਾਰਨ ਦੂਸ਼ਿਤ ਭੋਜਨ ਅਤੇ ਪਾਣੀ ਹੈ। ਇਹ ਉਲਟੀਆਂ ਅਤੇ ਦਸਤ ਦਾ ਕਾਰਨ ਬਣਦਾ ਹੈ ਜਿਸ ਨਾਲ ਡੀਹਾਈਡਰੇਸ਼ਨ ਹੋ ਜਾਂਦੀ ਹੈ। ਅਤੇ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਕੁਝ ਘੰਟਿਆਂ ਵਿੱਚ ਮੌਤ ਹੋ ਸਕਦੀ ਹੈ।