ਧਨੌਰ : ਰਾਹੁਲ ਗਾਂਧੀ ਨੇ ਸਿਓਨੀ ਜ਼ਿਲ੍ਹੇ ਦੇ ਧਨੌਰ ਤੋਂ ਲੋਕ ਸਭਾ ਉਮੀਦਵਾਰ ਓਮਕਾਰ ਸਿੰਘ ਮਾਰਕਾਮ ਦੇ ਹੱਕ ਵਿੱਚ ਇੱਕਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ , ਆਦਿਵਾਸੀ ਇਸ ਦੇਸ਼ ਅਤੇ ਇਸ ਜ਼ਮੀਨ ਦੇ ਪਹਿਲੇ ਮਾਲਕ ਹਨ। ਰਾਹੁਲ ਨੇ ਕਿਹਾ , ਮੱਧ ਪ੍ਰਦੇਸ਼ ’ਚ ਭਾਜਪਾ ਨੇਤਾ ਨੇੇ ਇੱਕ ਆਦਿਵਾਸੀ ਦੇ ਸਿਰ ’ਤੇ ਪਿਸ਼ਾਬ ਕਰ ਦਿੱਤਾ । ਇਹ ਉਨ੍ਹਾਂ ਦੀ ਵਿਚਾਰਧਾਰਾ ਹੈ। ਰਾਹੁਲ ਸ਼ਾਮ 4 ਵਜੇ ਸ਼ਾਹਡੇਲ ਦੇ ਬਾਂਗੰਗਾ ਮੇਲਾ ਮੈਦਾਨ ’ਚ ਫੁੰਡੇਲਾਲ ਮਾਰਕੋ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਰਾਹੁਲ ਨੇ ਨੌਜਵਾਨਾਂ ਨੂੰ 30 ਲੱਖ ਸਰਕਾਰੀ ਨੌਕਰੀਆਂ ਅਤੇ 1 ਲੱਖ ਰੁਪਏ ਜਮ੍ਹਾਂ ਕਰਵਾਉਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਜਿੱਥੇ 50 % ਆਦਿਵਾਸੀ ਆਬਾਦੀ ਹੈ, ਅਸੀਂ ਛੇਵੀਂ ਅਨੁਸੂਚੀ ਨੂੰ ਲਾਗੂ ਕਰਾਂਗੇ , ਤਾਂ ਜੋ ਆਦਿਵਾਸੀ ਆਪਣੇ ਫੈਸਲੇ ਖੁਦ ਲੈ ਸਕਣ। ਰਾਹੁਲ ਨੇ ਕਿਹਾ ਕਿ ਤੁਸੀਂ ਜੀ ਐਸ ਟੀ ਤੁਹਾਡਾ ਕਰਜ਼ਾ ਮੁਆਫ਼ ਕੀਤਾ ਗਿਆ ਪੈਸਾ ਅਡਾਨੀ ਦਾ ਹੈ। ਜਦੋਂ ਤੁਸੀ ਬੀਮਾਰ ਹੋ ਜਾਂਦੇ ਹੋ ਤੁਸਂੀ ਹਸਪਤਾਲ ਜਾਂਦੇ ਹੋ, ਤੁਸੀਂ ਪੈਸੇ ਦਿੰਦੇ ਹੋ । ਪੈਸੇ ਉਨ੍ਹਾਂ ਨੂੰ ਹੀ ਜਾਂਦਾ ਹੈ। ਮੋਦੀ ਜੀ ਦੇ ਰਾਜ ਵਿੱਚ 22 ਲੋਕ ਅਰਬਪਤੀ ਹਨ । ਉਨ੍ਹਾਂ ਕੋਲ ਦੇਸ਼ ਦੇ 70 ਕਰੋੜ ਲੋਕਾਂ ਜਿੰਨਾ ਪੈਸਾ ਹੈ। ਪਰ ਸਭ ਤੋਂ ਵੱਡੇ ਅਰਬਪਤੀਆਂ ਦੇ 16 ਲੱਖ ਕਰੋੜ ਰੁਪਏ ਮਾਫ਼ ਕਰ ਦਿੱਤੇ ਹਨ। ਰਾਹੁਲ ਨੇ ਕਿਹਾ ਐਸ ਸੀ, ਐਸ ਟੀ , ਓ ਬੀ ਸੀ, ਦੇ ਵਜ਼ੀਫੇ ਨੂੰ ਦੁੱਗਣਾ ਕਰਾਂਗੇ। ਉਨ੍ਹਾਂ ਕਿਹਾ ਅਸੀਂ ਮੈਨੀਫੈਸਟੇ ’ਚ ਕਿਹਾ ਕਿ ਅਸੀਂ ਹਰ ਗਰੀਬ ਪਰਿਵਾਰ ਦੀ ਇਕ ਔਰਤ ਦੇ ਖਾਤੇ ’ਚ ਇੱਕ ਲੱਖ ਰੁਪਏ ਜਮ੍ਹਾ ਕਰਵਾਵਾਂਗੇ।