ਸਮਾਣਾ : ਲਾਇਫ ਇਨ ਕਰਾਇਸਟ ਚਰਚ ਵੱਲੋਂ ਵਾਰਡ ਨੰ 11 ਦੇ ਵਿੱਚ ਸ਼ਾਮ ਨੂੰ ਇੱਕ ਵਿਸ਼ੇਸ ਮਸੀਹ ਸਮਾਗਮ ਕੀਤਾ ਗਿਆ ਜਿਸ ਵਿੱਚ ਦੂਰੋਂ ਨੇੜਿਓਂ ਬਹੁਤ ਸਾਰੇ ਪਾਸਟਰਾਂ ਨੇ ਹਿੱਸਾ ਲਿਆ ਅਤੇ ਸੰਗਤ ਵਿੱਚ ਭਾਈ ਪਤਰਸ ਗਿੱਲ ਦੇ ਸਹਿਯੋਗ ਨਾਲ ਸਾਰੀ ਸੰਗਤ ਨੇ ਪ੍ਰਭੂ ਯਿਸ਼ੂ ਮਸੀਹ ਦਾ ਗੁਣਗਾਣ ਕੀਤਾ । ਭਾਈ ਪਤਰਸ ਗਿੱਲ ਨੇ ਪ੍ਰਭੂ ਦੇ ਗੁਣ ਗਾਉਂਦਿਆਂ ਸਾਰੀ ਸੰਗਤ ਨੂੰ ਪ੍ਰਭੂ ਯਿਸ਼ੂ ਮਸੀਹ ਦਾ ਧੰਨਵਾਦ ਕਰਨ ਅਤੇ ਸ਼ੁਕਰਗੁਜਾਰੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰ ਹਾਲ ਵਿਚ ਉਸਦੀ ਰਜਾ ਵਿਚ ਰਹਿਣਾ ਚਾਹੀਦਾ ਹੈ ਅਤੇ ਪ੍ਰਭੂ ਦੀ ਬਾਣੀ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਉਨਾਂ ਸਾਰੇ ਪਾਸਟਰ ਸਾਹਿਬਾਨਾਂ ਦਾ ਇਸ ਸਤਸੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ । ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੀ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਪਹੁੰਚੇ ।
ਜੋੜਾਮਾਜਰਾ ਨੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨਾ ਅਤੇ ਪਿਆਰ ਭਾਵਨਾ ਬਣਾਈ ਰੱਖਣ ਤੇ ਜੋਰ ਦਿੱਤਾ ਅਤੇ ਉਨਾਂ ਨੇ ਆਖਿਆ ਪ੍ਰਭੂ ਯਿਸ਼ੂ ਮਸੀਹ ਦੀ ਕੁਰਬਾਨੀ ਇਨਸਾਨੀਅਤ ਦੇ ਪਿਆਰ ਲਈ ਅਤੇ ਸਾਨੂੰ ਸਾਰਿਆਂ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਪਿਆਰ ਦੀ ਸਿੱਖਿਆ ਦਿੰਦੀ ਹੈ ।
ਇਸ ਤੋਂ ਬਾਅਦ ਪਾਸਟਰ ਜੋਨਮਸੀਹ ਪ੍ਰਧਾਨ ਪਾਸਟਰ ਐਸ਼ੋਸੀਏਸ਼ਨ ਸਮਾਣਾ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਨਾਂ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਉਪਕਾਰਾਂ ਨੂੰ ਹਮੇਸ਼ਾ ਯਾਦ ਰੱਖਣ ਲਈ ਪ੍ਰੇਰਿਆ। ਪਾਸਟਰ ਜੋਨ ਮਸੀਹ ਨੇ ਵੀ ਪ੍ਰਭੂ ਯਿਸ਼ੂ ਦੇ ਪਿਆਰ ਦੀ ਉਦਾਹਰਣ ਦੇ ਕੇ ਸਾਨੂੰ ਵੀ ਆਪਣੇ ਗੁਰੂ ਪ੍ਰਭੂ ਯਿਸੂ ਮਸੀਹ ਦੀ ਸਿਖਿੱਆ ਦੇ ਅਨੁਸਾਰ ਪਿਆਰ ਭਾਵਨਾ ਨਾਲ ਰਹਿਣਾ ਚਾਹੀਦਾ ਹੈ ਇਹ ਸਭ ਤੋਂ ਵੱਡਾ ਪ੍ਰਮੇਸ਼ਵਰ ਦਾ ਆਦੇਸ਼ ਹੈ । ਜੋ ਕੋਈ ਮਨੁੱਖ ਮਨੁੱਖ ਨਾਲ ਪ੍ਰੇਮ ਨਹੀਂ ਕਰਦਾ ਉਹ ਪ੍ਰਮੇਸ਼ਵਰ ਨੂੰ ਨਹੀਂ ਜਾਣਦਾ ਇਸ ਲਈ ਸਾਨੂੰ ਹਰ ਇੱਕ ਮਨੁੱਖ ਨਾਲ ਪ੍ਰੇਮ ਕਰਨਾ ਚਾਹੀਦਾ ਹੈ । ਇਸ ਸਮੇਂ ਲਾਈਫ ਇਨ ਕਰਾਇਸਟ ਚਰਚ ਵਲੋਂ ਪਾਸਟਰ ਅਨਿਲ ਐਡਵਿਨ ਜੀ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਜੀ ਦਾ ਵਿਸ਼ੇਸ ਸਨਮਾਨ ਕੀਤਾ ਅਤੇ ਇਸ ਸਮੇਂ ਪਾਸਟਰ ਫਰੈਂਕ ਮਸੀਹ, ਮੰਗਤ ਮਸੀਹ, ਰਣਜੀਤ ਸਿੰਘ, ਲਾਡੀ ਲਾਲਗੜ, ਪਾਸਟਰ ਹਰਬੰਸ ਸਿੰਘ, ਤਰਸੇਮ ਮਸੀਹ ਅਜੀਮਗੜ, ਦੀਪਕ, ਜਸਵੀਰ, ਰਾਹੁਲ, ਵਿਟਰ ਮਸੀਹ ਸਮਾਣਾ ਅਤੇ ਲਾਇਫ ਇਨ ਕਰਾਇਸਟ ਚਰਚ ਦੇ ਸਾਰੇ ਮੈਂਬਰ ਹਾਜਰ ਸਨ ।