ਚੰਡੀਗੜ੍ਹ : ਦਿੱਲੀ ਦੇ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਲਈ ਬੈਡ ਨਹੀ ਮਿਲ ਰਹੇ ਅਤੇ ਇਸੇ ਤਰ੍ਹਾਂ ਦੇ ਹਾਲਾਤ ਪੰਜਾਬ ਵਿਚ ਵੀ ਬਣਦੇ ਜਾ ਰਹੇ ਹਨ। ਇਸੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੀਵੀਓ ਮੀਟਿੰਗ ਬੁਲਾ ਲਈ ਹੈ। ਇਹ ਅਹਿਮ ਬੈਠਕ ਅੱਜ ਦੁਪਹਿਰ 3 ਵਜੇ ਹੋਵੇਗੀ। ਮੁੱਖ ਮੰਤਰੀ ਨੇ ਅੱਜ ਕਿਹਾ ਹੈ ਕਿ ਪੂਰਨ ਲਾਕਡਾਉਣ ਲਾਉਣਾ ਇਕ ਹੀ ਰਸਤਾ ਨਜ਼ਰ ਆ ਰਿਹਾ ਹੈ। ਦਸ ਦਈਏ ਕਿ ਮੁੱਖ ਮੰਤਰੀ ਨੇ ਇਹ ਜੋ ਮੀਟਿੰਗ ਸੱਦੀ ਹੈ ਇਸ ਵਿਚ ਸਲਾਹ ਮਸ਼ਵਰਾ ਕਰ ਕੇ ਅਹਿਮ ਫ਼ੈਸਲੇ ਲਏ ਜਾਣ ਦੀ ਪੂਰੀ ਸੰਭਾਵਨਾ ਹੈ।
ਇਸ ਸਬੰਧੀ ਪੰਜਾਬ ਵਾਸੀਆਂ ਨੇ ਇਸ Lockdown ਦਾ ਵਿਰੋਧ ਕੀਤਾ ਹੈ। ਕਿਉਕਿ ਰੋਜ਼ਾਨਾ ਕਮਾਈ ਕਰ ਕੇ ਰੋਟੀ ਖਾਣ ਵਾਲਿਆਂ ਨੂੰ ਦਿਕਤਾਂ ਜਿ਼ਆਦਾ ਪੇਸ਼ ਆ ਰਹੀਆਂ ਹਨ। ਹੁਣ ਵੇਖਣਾ ਇਹ ਹੈ ਕਿ ਜੇਕਾਰ ਸਰਕਾਰ ਪੂਰਨ ਤੌਰ ਉਤੇ ਲਾਕਡਾਉਣ ਲਾ ਦਿੰਦੀ ਹੈ ਤਾਂ ਉਨ੍ਹਾਂ ਲੋਕਾਂ ਬਾਰੇ ਕੀ ਫ਼ੈਸਲਾ ਲਿਆ ਜਾਵੇਗਾ ਜੋ ਕਿ ਰੋਜ਼ਾਨਾ ਆਪਣੀ ਕਮਾਈ ਉਤੇ ਨਿਰਭਰ ਹਨ।