Sunday, April 13, 2025

Chandigarh

ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ/ਖੋਹਾਂ ਕਰਨ ਵਾਲ਼ੇ ਗ੍ਰਿਫਤਾਰ

April 11, 2025 07:01 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਦੀਪਕ ਪਾਰਿਕ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀ ਤਲਵਿੰਦਰ ਸਿੰਘ, ਉੱਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ/ਖੋਹਾਂ ਕਰਨ ਵਾਲ਼ੇ 07 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਕੇ 06 ਦੋਸ਼ੀਆਂਨ ਨੂੰ ਨਜਾਇਜ ਹਥਿਆਰ ਰਿਵਾਲਵਰ .32 ਬੋਰ ਸਮੇਤ 02 ਕਾਰਤੂਸ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਪ੍ਰੈਸ ਨੂੰ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 18-03-2025 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਲਾਂਡਰਾ ਰੋਡ ਨੇੜੇ ਪਿੰਡ ਸੰਤੇਮਾਜਰਾ ਵਿਖੇ ਮੌਜੂਦ ਸੀ, ਜਿੱਥੇ ਕਿ ASI ਜਤਿੰਦਰ ਸਿੰਘ ਨੂੰ ਮੁਖਬਰੀ ਹੋਈ ਕਿ ਗੁਰਕੀਰਤ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਪਿੰਡ ਛੱਜੂ ਮਾਜਰਾ, ਜਸਪ੍ਰੀਤ ਸਿੰਘ ਉਰਫ ਭੂਰੀਆ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰਸੂਲਪੁਰ, ਜਿਲਾ ਫਤਿਹਗੜ੍ਹ ਸਾਹਿਬ ਆਪਣੇ ਹੋਰ ਸਾਥੀਆਂ ਨਾਲ਼ ਮਿਲ਼ਕੇ ਮੋਹਾਲ਼ੀ ਅਤੇ ਚੰਡੀਗੜ੍ਹ ਏਰੀਏ ਵਿੱਚ ਨਜਾਇਜ ਹਥਿਆਰਾਂ ਦੀ ਨੋਕ ਤੇ ਲੁੱਟ-ਖੋਹ ਅਤੇ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹਨਾਂ ਵਿੱਚੋਂ ਪਹਿਲਾਂ ਵੀ ਕਈ ਦੋਸ਼ੀਆਂ ਵਿਰੁੱਧ ਮੁਕੱਦਮੇ ਦਰਜ ਹਨ। ਜੋ ਇਹ ਗਿਰੋਹ ਇਸ ਸਮੇਂ ਵੀ ਮੋਹਾਲ਼ੀ ਅਤੇ ਚੰਡੀਗੜ੍ਹ ਏਰੀਆ ਵਿੱਚ ਸਰਗਰਮ ਹੈ ਅਤੇ ਕਈ ਲੁੱਟ/ਖੋਹ ਅਤੇ ਚੋਰੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਜੋ ਮੁੱਖਬਰੀ ਦੇ ਅਧਾਰ ਤੇ ਉਪਰੋਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 76 ਮਿਤੀ 18-03-2025 ਅ/ਧ 309(4), 303(2), 317(2), 3(5) BNS & 25-54-59 Arms Act ਥਾਣਾ ਸਦਰ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ ਸੀ।
ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀ ਜਸਪ੍ਰੀਤ ਸਿੰਘ ਉਰਫ ਭੂਰੀਆ ਉਕਤ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦੀ ਗ੍ਰਿਫਤਾਰੀ ਤੋਂ ਦੋਸ਼ੀ ਗੁਰਕੀਰਤ ਸਿੰਘ ਤੋਂ ਇਲਾਵਾ ਨਿਮਨਲਿਖਤ ਦੋਸ਼ੀਆਂ ਦਾ ਖੁਲਾਸਾ ਹੋਇਆ ਸੀ ਕਿ ਉਹ ਸਾਰੇ ਆਪਸ ਵਿੱਚ ਮਿਲ਼ਕੇ ਮੋਹਾਲ਼ੀ ਅਤੇ ਚੰਡੀਗੜ੍ਹ ਏਰੀਆ ਵਿੱਚ ਗੰਨ ਪੁਆਇੰਟ ਤੇ ਲੁੱਟ/ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਨਾਮ ਪਤਾ ਦੋਸ਼ੀ:-

1. ਜਸਪ੍ਰੀਤ ਸਿੰਘ ਉਰਫ ਭੂਰੀਆ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰਸੂਲਪੁਰ, ਬਡਾਲ਼ੀ ਆਲਾ ਸਿੰਘ, ਜਿਲਾ ਫਤਿਹਗੜ੍ਹ ਸਾਹਿਬ
ਜਿਸਦੀ ਉਮਰ ਕ੍ਰੀਬ 19 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। (ਨੇੜੇ ਸਵਰਾਜ ਫੈਕਟਰੀ, ਚੱਪੜ ਚਿੜੀ ਨੂੰ ਜਾਂਦੀ ਰੋਡ, ਲਾਂਡਰਾ ਰੋਡ ਖਰੜ੍ਹ ਤੋਂ ਮਿਤੀ 19-03-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ)
2. ਪ੍ਰਿਤਪਾਲ ਸਿੰਘ ਉਰਫ ਕਾਲ਼ਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬਡਵਾਲ਼ਾ ਥਾਣਾ ਬਸੀ ਪਠਾਣਾ, ਜਿਲਾ ਫਤਿਹਗੜ੍ਹ ਸਾਹਿਬ ਜਿਸਦੀ ਉਮਰ ਕ੍ਰੀਬ 25 ਸਾਲ ਹੈ, ਜਿਸਨੇ ਪੜਾਈ ਲਿਖਾਈ ਨਹੀਂ ਕੀਤੀ ਅਤੇ ਜੋ ਸ਼ਾਦੀ ਸ਼ੁਦਾ ਹੈ। (ਨੇੜੇ ਸਵਰਾਜ ਫੈਕਟਰੀ, ਚੱਪੜ ਚਿੜੀ ਨੂੰ ਜਾਂਦੀ ਰੋਡ, ਲਾਂਡਰਾ ਰੋਡ ਖਰੜ੍ਹ ਤੋਂ ਮਿਤੀ 19-03-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ)
3. ਹਰਸ਼ਦੀਪ ਸਿੰਘ ਉਰਫ ਹਰਸ਼ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਸਿੱਧੂਪੁਰ ਖੁਰਦ, ਥਾਣਾ ਖਮਾਣੋਂ, ਜਿਲਾ ਫਤਿਹਗੜ ਸਾਹਿਬ ਜਿਸਦੀ ਉਮਰ ਕ੍ਰੀਬ 22 ਸਾਲ ਹੈ, ਜੋ ਬਾਰਾਂ ਕਲਾਸ ਪਾਸ ਹੈ ਅਤੇ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਬੀ.ਏ. ਦੀ ਪੜਾਈ ਕਰ ਰਿਹਾ ਹੈ ਅਤੇ ਅਨ-ਮੈਰਿੰਡ ਹੈ। (ਦੋਸ਼ੀ ਨੂੰ ਚੁੰਨੀ ਬਾਈਪਾਸ ਰੋਡ, ਮੋਰਿੰਡਾ ਤੋਂ ਮਿਤੀ 24-03-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ)
4. ਅੰਮ੍ਰਿਤ ਸਿੰਘ ਉਰਫ ਪ੍ਰਿਤਪਾਲ ਸਿੰਘ ਉਰਫ ਸੋਨੂੰ ਪੁੱਤਰ ਲਖਵੀਰ ਸਿੰਘ ਵਾਸੀ ਉੱਚਾ ਪਿੰਡ ਸੰਘੋਲ਼, ਥਾਣਾ ਖਮਾਣੋਂ, ਜਿਲਾ
ਫਤਿਹਗੜ੍ਹ ਸਾਹਿਬ ਜਿਸਦੀ ਉਮਰ ਕ੍ਰੀਬ 25 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਨੂੰ ਉਸਦੇ ਘਰ ਦੇ ਪਤੇ ਤੋਂ ਮਿਤੀ 05-04-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ)
5. ਵਰਿੰਦਰ ਸਿੰਘ ਉਰਫ ਵਿਸ਼ੂ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮਾਨਪੁਰ, ਥਾਣਾ ਖਮਾਣੋਂ, ਜਿਲਾ ਫਤਿਹਗੜ੍ਹ ਸਾਹਿਬ ਜਿਸਦੀ ਉਮਰ ਕ੍ਰੀਬ 21 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਨੂੰ ਉਸਦੇ ਘਰ ਦੇ ਪਤੇ ਤੋਂ ਮਿਤੀ 07-04-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ)
6. ਗੁਰਕੀਰਤ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਪਿੰਡ ਛੱਜੂ ਮਾਜਰਾ, ਥਾਣਾ ਸਦਰ ਖਰੜ੍ਹ, ਜਿਲਾ ਐਸ.ਏ.ਐਸ. ਨਗਰ। (ਗ੍ਰਿਫਤਾਰੀ ਬਾਕੀ)
7. ਜੁਵਨਾਇਲ


ਦੋਸ਼ੀਆਂਨ ਵੱਲੋਂ ਕੀਤੀਆਂ ਵਾਰਦਾਤਾਂ ਅਤੇ ਟਰੇਸ ਹੋਏ ਮੁਕੱਦਮਿਆਂ ਦਾ ਵੇਰਵਾ:-

ਮਿਤੀ 13-03-2025 ਨੂੰ ਸਭ ਤੋਂ ਪਹਿਲਾਂ ਦੋਸ਼ੀਆਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਾਰ ਮਾਰਕਾ ਸਵਿਫਟ ਜੋ ਕਿ ਜੁਵਨਾਇਲ ਦੀ ਸੀ ਪਰ ਟੀ.ਡੀ.ਆਈ. ਸਿਟੀ ਖਰੜ੍ਹ ਤੋਂ ਇੱਕ HR ਕਾਰ ਨੰਬਰ ਦੀਆਂ ਨੰਬਰ ਪਲੇਟਾਂ ਉਤਾਰ ਕੇ ਸਵਿਫਟ ਕਾਰ ਪਰ ਲਗਾਈਆਂ ਸਨ।
ਫਿਰ ਦੋਸ਼ੀਆਂਨ ਵੱਲੋਂ ਕਾਰ ਮਾਰਕਾ ਸਵਿਫਟ ਤੇ ਸਵਾਰ ਹੋ ਕੇ ਪਹਿਲਾਂ ਏਅਰਪੋਰਟ ਤੋਂ ਇੱਕ ਕਾਰ ਮਾਰਕਾ ਆਈ.20 ਦੇ ਅਲਾਏਵੀਲ ਸਮੇਤ ਟਾਇਰ ਚੋਰੀ ਕੀਤੇ ਗਏ ਸਨ।
ਫਿਰ ਦੋਸ਼ੀਆਂ ਨੇ ਉਕਤ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਨਵਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਦਾਰਾਪੁਰ, ਜਿਲਾ ਹੁਸ਼ਿਆਰਪੁਰ ਜੋ ਆਪਣੀ ਟੈਕਸੀ ਕਾਰ ਨੰ: PB01-D-6663 ਤੇ ਸਵਾਰ ਹੋ ਕੇ ਕਮਲਾ ਮਾਰਕੀਟ ਪਿੰਡ ਮੋਹਾਲ਼ੀ ਤੋਂ ਆਪਣੇ ਸਟੈਂਡ ਰਾਜ ਟੂਰ ਐਂਡ ਟਰੈਵਲਜ ਫੇਸ-2 ਮੋਹਾਲ਼ੀ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਆਪਣੇ ਟੈਕਸੀ ਸਟੈਂਡ ਨੂੰ ਮੁੜਨ ਲੱਗਾ ਤਾਂ ਦੋਸ਼ੀਆਂਨ ਨੇ ਉਸਦੇ ਅੱਗੇ ਆਪਣੀ ਸਵਿਫਟ ਕਾਰ ਲਗਾ ਦਿੱਤੀ ਅਤੇ ਉਸ ਪਾਸੋਂ ਪਿਸਟਲ ਦਿਖਾਕੇ ਉਸਦੀ ਕਾਰ ਖੋਹ ਕੀਤੀ ਕਰ ਲਈ ਸੀ। ਜਿਸ ਸਬੰਧੀ ਮੁਕੱਦਮਾ ਨੰ: 61 ਮਿਤੀ 13-03-2025 ਅ/ਧ 309(4), (3) BNS 25-54-59 Arms Act ਥਾਣਾ ਫੇਸ-1 ਮੋਹਾਲ਼ੀ ਦਰਜ ਰਜਿਸਟਰ ਹੈ।
ਫਿਰ ਦੋਸ਼ੀਆਂਨ ਵੱਲੋਂ ਮੋਹਾਲ਼ੀ ਏਰੀਆ ਵਿੱਚੋਂ ਗੰਨ ਪੁਆਇੰਟ ਤੇ ਇੱਕ ਰਾਹਗੀਰ ਪਾਸੋਂ ਚਾਂਦੀ ਦੀ ਚੈਨ ਖੋਹ ਕੀਤੀ ਗਈ।
ਫਿਰ ਦੋਸ਼ੀਆਂਨ ਵੱਲੋਂ ਸੈਕਟਰ-48 ਚੰਡੀਗੜ ਮੋਟਰ ਮਾਰਕੀਟ ਵਿੱਚੋਂ ਇੱਕ ਕਾਰ ਚਾਲਕ ਪਾਸੋਂ ਗੰਨ ਪੁਆਇੰਟ ਤੇ 16 ਹਜਾਰ ਰੁਪਏ, ਉਸਦੀ ਕਾਰ ਦੇ ਮਿਊਜਿਕ ਸਿਸਟਮ ਅਤੇ ਕਾਰ ਦੀ ਬੈਟਰੀ ਦੀ ਲੁੱਟ ਕੀਤੀ ਸੀ। ਜਿਸ ਸਬੰਧੀ ਚੰਡੀਗੜ ਵਿਖੇ ਮੁਕੱਦਮਾ ਨੰ: 21 ਮਿਤੀ 13-03-2025 ਅ/ਧ 309(4) BNS 25-54-59 Arms Act ਥਾਣਾ ਸੈਕਟਰ-49 ਦਰਜ ਰਜਿਸਟਰ ਹੈ।
ਫਿਰ ਦੋਸ਼ੀਆਂਨ ਵੱਲੋਂ ਟੀ.ਡੀ.ਆਈ. ਸਿਟੀ ਸੈਕਟਰ-117 ਮੋਹਾਲੀ ਇੱਕ ਘਰ ਦੇ ਬਾਹਰ ਤੋਂ ਬੁਲਟ ਮੋਟਰਸਾਈਕਲ ਚੋਰੀ ਕੀਤਾ ਗਿਆ। ਜਿਸ ਸਬੰਧੀ ਮੁਕੱਦਮਾ ਨੰ: 63 ਮਿਤੀ 18-03-2025 ਅ/ਧ 303(2) BNS ਥਾਣਾ ਬਲੌਂਗੀ ਦਰਜ ਰਜਿਸਟਰ ਹੈ।
ਦੋਸ਼ੀਆਂਨ ਵੱਲੋਂ ਮੋਟਰਸਾਈਕਲ ਮਾਰਕਾ ਸਪਲੈਂਡਰ ਸਾਰੰਗਵਾਲ਼, ਯੂ.ਟੀ. ਚੰਡੀਗੜ ਤੋਂ ਚੋਰੀ ਕੀਤਾ ਗਿਆ ਸੀ। ਜਿਸ ਸਬੰਧੀ ਮੁਕੱਦਮਾ ਨੰ: 202 ਮਿਤੀ 16-02-2025 ਅ/ਧ 303(2) ਥਾਣਾ ਸਾਰੰਗਵਾਲ਼, ਚੰਡੀਗੜ੍ਹ।
ਦੋਸ਼ੀਆਂਨ ਵੱਲੋਂ ਇੱਕ ਹੋਰ ਮੋਟਰਸਾਈਕਲ ਮਾਰਕਾ ਸਪਲੈਂਡਰ ਸੈਕਟਰ-75 ਮੋਹਾਲ਼ੀ ਤੋਂ ਚੋਰੀ ਕੀਤਾ ਗਿਆ ਸੀ।
ਦੋਸ਼ੀਆਂਨ ਵੱਲੋਂ ਇੱਕ ਮੋਟਰਸਾਈਕਲ ਮਾਰਕਾ ਬੁਲਟ ਟੀ.ਡੀ.ਆਈ. ਸਿਟੀ ਕੋਠੀਆਂ ਵਿੱਚੋਂ ਚੋਰੀ ਕੀਤਾ ਗਿਆ ਸੀ।

ਬ੍ਰਾਮਦਗੀ ਦਾ ਵੇਰਵਾ:- 1) ਵਾਰਦਾਤਾਂ ਵਿੱਚ ਵਰਤੀ ਕਾਰ ਮਾਰਕਾ ਸਵਿਫਟ ਜਿਸ ਪਰ ਦੋਸ਼ੀਆਂਨ ਨੇ ਵਾਰਦਾਤ ਸਮੇਂ ਜਾਅਲੀ ਨੰਬਰ
ਲਗਾਇਆ ਸੀ।
2) ਖੋਹ ਕੀਤੀ ਕਾਰ ਮਾਰਕਾ ਸਵਿਫਟ ਡਿਜਾਇਰ ਬਿਨਾਂ ਕਾਗਜਾਤ, ਬਿਨਾਂ ਨੰਬਰ
3) ਵਾਰਦਾਤਾਂ ਵਿੱਚ ਵਰਤਿਆ ਇੱਕ ਦੇਸੀ ਕੱਟਾ .32 ਬੋਰ ਸਮੇਤ ਰੌਂਦ ਅਤੇ ਖੋਲ਼
4) ਚੋਰੀ ਕੀਤੇ 02 ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾਂ ਨੰਬਰੀ
5) ਚੋਰੀ ਕੀਤੇ 02 ਮੋਟਰਸਾਈਕਲ ਮਾਰਕਾ ਬੁਲਟ
6) ਚੋਰੀ ਕੀਤੇ ਅਲਾਏਵੀਲ ਸਮੇਤ 04 ਟਾਇਰ
7) ਖੋਹ ਕੀਤਾ ਮਿਊਜਿਕ ਸਿਸਟਮ, ਬੂਫਰ
8) ਖੋਹ ਕੀਤੀ ਚੈਨ ਚਾਂਦੀ

02 ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਇੱਕ ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਦੋਸ਼ੀਆਂਨ ਪਾਸੋਂ ਹੋਰ ਵੀ ਬ੍ਰਾਮਦਗੀ ਹੋਣ ਦੀ ਉਮੀਦ ਹੈ।

Have something to say? Post your comment

 

More in Chandigarh

ਮੁੱਖ ਮੰਤਰੀ 12 ਅਪ੍ਰੈਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ‘ਸਰਕਾਰ-ਕਿਸਾਨ ਮਿਲਣੀ’ ਦੌਰਾਨ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਉਣਗੇ

ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਣਕ ਦੀ ਖਰੀਦ ਅਤੇ ਐਨ.ਐਫ.ਐਸ.ਏ. ਲਾਭਪਾਤਰੀਆਂ ਦੀ 100 ਫ਼ੀਸਦ ਈ-ਕੇ.ਵਾਈ.ਸੀ. ਸਥਿਤੀ ਦੀ ਕੀਤੀ ਸਮੀਖਿਆ

ਅਨੁਸੂਚਿਤ ਜਾਤੀ ਭਾਈਚਾਰੇ ਲਈ ਵੱਡਾ ਤੋਹਫ਼ਾ; ਮੁੱਖ ਮੰਤਰੀ ਨੇ ਲਾਅ ਅਫ਼ਸਰਾਂ ਦੀ ਨਿਯੁਕਤੀ ਲਈ ਲਿਆ ਇਤਿਹਾਸਕ ਫੈਸਲਾ

ਪੰਜਾਬ ਟਰਾਂਸਪੋਰਟ ਵਿਭਾਗ ਨੇ ਆਪਣੇ ਕਰਮਚਾਰੀਆਂ ਦੀ ਹਾਜ਼ਰੀ ਕੀਤੀ ਆਨਲਾਈਨ: ਲਾਲਜੀਤ ਸਿੰਘ ਭੁੱਲਰ

ਪੀ.ਐਮ. ਇੰਟਰਨਸ਼ਿਪ ਸਕੀਮ ਲਈ ਹੁਣ 15 ਅਪ੍ਰੈਲ 2025 ਤੱਕ ਵੈਬਸਾਈਟ https://pminternship.mca.gov.in ਤੇ ਹੋ ਸਕਦਾ ਹੈ ਅਪਲਾਈ

ਕਿਸਾਨਾਂ ਦੇ ਰੋਹ ਕਾਰਨ ਵਿੱਤ ਮੰਤਰੀ ਦਾ ਪ੍ਰੋਗਰਾਮ ਕੀਤਾ ਰੱਦ 

ਅੰਮ੍ਰਿਤਸਰ ਵਿੱਚ ਹੋਈ ਹਾਲੀਆ ਗ੍ਰਿਫਤਾਰੀ ਨੇ ਪੰਜਾਬ ਅੰਦਰ ਨਸ਼ਿਆਂ ਦੇ ਵਪਾਰ ਵਿੱਚ ਹੋਰਨਾਂ ਰਾਜਾਂ ਦੇ ਇਨਫੋਰਸਮੈਂਟ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਚਿੰਤਾ ਨੂੰ ਵਧਾਇਆ: ਹਰਪਾਲ ਸਿੰਘ ਚੀਮਾ

ਮੋਹਾਲੀ ਪੁਲਿਸ ਵੱਲੋਂ ਜਿਊਲਰੀ ਸ਼ਾਪ ਜੀ.ਕੇ. ਜਿਊਲਰਜ਼ ਫੇਸ-10 ਮੋਹਾਲ਼ੀ ਵਿਖੇ ਹੋਈ ਲੁੱਟ ਦੇ ਦੋਸ਼ੀ ਗ੍ਰਿਫ਼ਤਾਰ

ਡੀ ਸੀ ਕੋਮਲ ਮਿੱਤਲ ਨੇ ਮੋਹਾਲੀ ਅਤੇ ਮਾਜਰੀ ਬਲਾਕਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ

ਕਰ ਕਮਿਸ਼ਨਰ ਪੰਜਾਬ ਵੱਲੋਂ ਗਰਗ ਦੀ ਜੀ.ਐਸ.ਟੀ ਸਬੰਧੀ ਕਿਤਾਬ 'ਜੀ.ਐਸ.ਟੀ ਮੈਨੂਅਲ' ਦਾ ਐਡੀਸ਼ਨ 2025 ਰਿਲੀਜ਼