ਚੰਡੀਗੜ੍ਹ : ਕੋਰੋਨਾ ਕਾਰਨ ਤਾਜ਼ਾ ਹਾਲਾਤ ਵਿਚ ਆਏ ਵਿਗਾੜ ਕਾਰਨ ਹੁਣ ਪੰਜਾਬ ਦੀ ਤਰਜ਼ ਉਤੇ ਚੰਡੀਗੜ੍ਹ ਵਿਚ ਵੀ ਲਾਕਡਾਉਣ ਲੱਗ ਸਕਦਾ ਹੈ। ਇਸ ਸਬੰਧੀ ਰਾਜਪਾਲ ਵੀਡੀ ਬਦਨੋਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਹਿਮ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿਚ ਚਰਚਾ ਕਰਨ ਮਗਰੋ ਅਹਿਮ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਥੇ ਦਸ ਦਈਏ ਕਿ ਇਹ ਅਹਿਮ ਮੀਟਿੰਗ ਇਸ ਲਈ ਵੀ ਕੀਤੀ ਜਾ ਰਹੀ ਹੈ ਕਿਉਕਿ ਬੀਤੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਚੰਡੀਗੜ੍ਹ ਵਿਚ 860 ਕੇਸ ਦਰਜ ਕੀਤੇ ਗਏ ਹਨ ਅਤੇ ਇਹ ਅੰਕੜਾ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਇਸ ਤੋ ਇਲਾਵਾ 24 ਘੰਟਿਆਂ ਵਿਚ ਕੋਰੋਨਾ ਪੀੜਤ 7 ਲੋਕਾਂ ਦੀ ਜਾਨ ਵੀ ਚਲੀ ਗਈ ਹੈ।