ਅਮਰੀਕਾ : ਸੰਯੁਕਤ ਰਾਸ਼ਟਰ ਸੁੱਰਖਿਆ ਪ੍ਰੀਸ਼ਦ ’ਚ ਭਾਰਤ ਦੀ ਸਥਾਈ ਸੀਟ ਨੂੰ ਲੈ ਕੇ ਐਲੋਨ ਮਸਕ ਦੇ ਬਿਆਨ ’ਤੇ ਅਮਰੀਕਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅਮਰੀਕਾ ਵਿਦੇਸ਼ ਵਿਭਾਗ ਦੇ ਬੁਲਾਰੇ ਵੇਦਾਂਤ ਪਟੇਲ ਨੇ ਇੱਕ ਪ੍ਰੈਸ ਬੀ੍ਰਫਿੰਗ ਵਿੱਚ ਕਿਹਾ, ਅਮਰੀਕਾ ਯੂ ਐਨ ਐੱਸ ਸੀ ਸਮੇਤ ਹੋਰ ਸੰਯੁਕਤ ਰਾਸ਼ਟਰ ਸੰਸਥਾਵਾਂ ਵਿੱਚ ਸੁਧਾਰ ਦਾ ਸਮਰਥਨ ਕਰਦਾ ਹੈ। ਇਹਨਾਂ ਸੰਸਥਾਵਾਂ ਵਿੱਚ ਕੁਝ ਬਦਲਾਅ ਦੀ ਲੋੜ ਹੈ। ਅਫਰੀਕਾ ਨੂੰ ਵੀ ਸਮੂਹਿਕ ਤੌਰ ’ਤੇ ਸਥਾਈ ਸੀਟ ਮਿਲਣੀ ਚਾਹੀਦੀ ਹੈ।ਮਸਕ ਦੀਆਂ ਟਿੱਪਣੀਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਦੁਆਰਾ ਯੂਐਨਐਸਸੀ ਦੇ ਸਥਾਈ ਦੇਸ਼ਾਂ ਵਿੱਚ ਕਿਸੇ ਵੀ ਅਫਰੀਕੀ ਦੇਸ਼ ਦੀ ਗੈਰ ਮੌਜੂਦਗੀ ’ਤੇ ਚਿੰਤਾ ਜ਼ਾਹਰ ਕਰਨ ਤੋ ਬਾਅਦ ਆਈਆਂ ਹਨ। ਜਨਵਰੀ ਦੇ ਸ਼ੁਰੂ ਵਿੱਚ ਵਿਦੇਸ਼ ਮੰਤਰੀ ਐਸ ਜੈਕੰਸ਼ਰ ਨੇ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਵੱਧ ਰਹੇ ਵਿਸ਼ਵ ਸਮਰਥਨ ’ਤੇ ਜ਼ੋਰ ਦਿੱਤਾ ਸੀ। ਮਾਰਚ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ ਸੀ ਕਿ ਸੁੱਰਖਿਆ ਪ੍ਰੀਸ਼ਦ ਦੇ ਸੁਧਾਰਾਂ ’ਤੇ ਚਰਚਾ 1990 ਦੇ ਦਹਾਕੇ ਵਿੱਚ ਸ਼ੁਰੂ ਹੋਈ ਸੀ। ਦੁਨੀਆਂ ਅਤ। ਸਾਡੀ ਆਉਣ ਵਾਲੀਆਂ ਪੀੜੀ੍ਹਆ ਨੂੰ ਹੋਰ ਕਿੰਨਾ ਇੰਤਜ਼ਾਰ ਕਾਨਾ ਪਵੇਗਾ ? ਅਸੀਂ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਭਾਰਤ ਲੰਬੇ ਸਮੇਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰਸ਼ਿਪ ਦੀ ਮੰਗ ਕਰ ਰਿਹਾ ਹੈ। ਭਾਰਤ ਸਥਾਈ ਸੀਟਾ ਰਾਹੀ ਵਿਕਾਸਸ਼ੀਲ ਦੇਸ਼ਾਂ ਦੀ ਪ੍ਰਤੀਨਿਧਤਾ ਕਰਨਾ ਚਾਹੁੰਦਾ ਹੈ। ਹੁਣ ਅਮਰੀਕਾ ਦੇ ਸਮਰਥਨ ਤੋਂ ਬਾਅਦ ਮੈਂਬਰਸ਼ਿਪ ਲਈ ਲਗਾਤਾਰ ਦੇਸ਼ਾਂ ਤੋਂ ਸਮਰਥਨ ਇੱਕਠਾ ਕਰ ਕਿਹਾ ਹੈ। ਕੁਝ ਮਾਮਲੀਆਂ ਵਿਚੱ ਯੂ ਐਨ ਐੱਸ ਸੀ ਅੰਤਰਰਾਸ਼ਟੀ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਜਾਂ ਬਹਾਲ ਕਰਨ ਲਈ ਪਾਬੰਦੀਆਂ ਜਾਂ ਤਾਕਤ ਦੀ ਵਰਤੋਂ ਦਾ ਸਹਾਰਾ ਲੈ ਸਕਦਾ ਹੈ ਤਾਂ ਦੁਨੀਆਂ ਦੇ ਕਿਸੇ ਵੀ ਵੱਡੇ ਮੁੱਦੇ ’ਤੇ ਉਸ ਦੀ ਸਹਿਮਤੀ ਜ਼ਰੂਰੀ ਹੋਵੇਗੀ। ਵੇਦਾਂਤ ਪਟੇਲ ਨੇ ਅੱਗੇ ਕਿਹਾ, ਰਾਸ਼ਟਰਪਤੀ ਨੇ ਇਸ ਬਾਰੇ ਸੰਯੁਕਤ ਰਾਸ਼ਟਰ ਦੀ ਮਿਟਿੰਗ ਵਿੱਚ ਵੀ ਗੱਲ ਕੀਤੀ ਹੈ। ਅਸੀ ਇੱਕੀ ਵੀ ਸਦੀਂ ਦੇ ਅਨੁਕੂਲ ਬਣਾਉਣ ਲਈ ਯੂ ਐਨ ਐਸ ਸੀ ਵਿੱਚ ਸੁਧਾਰਾਂ ਦਾ ਜ਼ਿਕਰ ਨਹੀਂ ਕਰ ਰਹੇ ਹਾਂ। ਪਰ ਇਹ ਨਿਸ਼ਚਿਤ ਹੈ ਕਿ ਯੂਐਨਐਸਸੀ ਵਿੱਚ ਬਦਲਾਅ ਦੀ ਲੋੜ ਹੈ। ਰੁਚਿਆ ਕੰਬੋਜ ਨੇ ਸੁਝਾਅ ਦਿੱਤਾ ਕਿ ਅਗਲੇ ਸਾਲ ਸੰਯੁਕਤ ਰਾਸ਼ਟਰ ਦੀ 80 ਵੀਂ ਵਰੇ੍ਹਗੰਢ ਹੈ ਅਤੇ ਸਤੰਬਰ ਵਿੱਚ ਇੱਕ ਮਹੱਤਵਪੂਰਨ ਸੰਮੇਲਨ ਹੋਦ ਜਾ ਰਿਹਾ ਹੈ। ਅਜਿਹੇ ਸਮੇੇਂ ਵਿੱਚ ਇਹ ਜ਼ਰੂਰੀ ਸੁਧਾਰ ਕੀਤੇ ਜਾਣੇ ਚਾਹੀਦੇ ਹਨ। ਭਾਰਤੀ ਜਨਤਾ ਪਾਰਟੀ ਨੇ ਵੀ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪੀ੍ਰਸ਼ਦ ਵਿੱਚ ਸਥਾਈ ਸੀਟ ਦੇਣ ਦਾ ਵਾਅਦਾ ਕੀਤਾ ਹੈ।