ਨਵੀਂ ਦਿੱਲੀ : ਕਰੋਨਾ ਦੀ ਲਾਗ ਦੇ ਵਧ ਰਹੇ ਮਾਮਲਿਆਂ ਦੇ ਚਲਦਿਆਂ ਦਿੱਲੀ ਸਰਕਾਰ ਨੇ ਅਫ਼ਵਾਹਾਂ 'ਤੇ ਰੋਕ ਲਗਾਉਂਦੇ ਹੋਏ ਸਾਰੇ ਸਕੂਲਾਂ ਨੂੰ 5 ਅਕਤੂਬਰ ਤੱਕ ਰਹਿਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਆਨ ਲਾਈਨ ਜਮਾਤਾਂ ਚਲਦੀਆਂ ਰਹਿਣਗੀਆਂ। ਇਸ ਸਬੰਧ ਵਿੱਚ ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਇਕ ਸਰਕੂਲਰ ਵੀ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਕਰੋਨਾ ਦੀ ਲਾਗ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਜ਼ਿਆਦਾਤਰ ਰਾਜ ਸਰਕਾਰਾਂ ਹਾਲੇ ਸੋਚ ਰਹੀਆਂ ਹਨ। ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ ਵਰਗੇ ਰਾਜ ਸਕੂਲ ਖੋਲ੍ਹ ਰਹੇ ਹਨ ਪਰ ਹਿਮਾਚਲ ਪ੍ਰਦੇਸ਼, ਕਰਨਾਟਕ, ਗੁਜਰਾਤ ਵਿੱਚ ਸਰਕਾਰਾਂ ਸਕੂਲ ਨਹੀਂ ਖੋਲ੍ਹ ਰਹੀਆਂ ਹਨ। ਹੁਣ ਇਸ ਲਿਸਟ ਵਿੱਚ ਦਿੱਲੀ ਵੀ ਸ਼ਾਮਲ ਹੋ ਗਈ ਹੈ।
ਦਿੱਲੀ ਸਰਕਾਰ ਦੇ ਸਰਕੂਲਰ ਮੁਤਾਬਿਕ ਜ਼ਰੂਰਤ ਦੇ ਹਿਸਾਬ ਨਾਲ ਪੁਰਾਣੀਆਂ ਗਾਈਡਲਾਈਨਜ਼ ਦੇ ਅਨੁਸਾਰ ਅਧਿਆਪਕ ਅਤੇ ਸਟਾਫ਼ ਨੂੰ ਸਕੂਲ ਬੁਲਾਇਆ ਜਾ ਸਕਦਾ ਹੈ। ਸਰਕਾਰੀ, ਏਡਿਡ, ਪ੍ਰਾਈਵੇਟ ਅਤੇ ਐਮ.ਸੀ.ਡੀ. ਸਮੇਤ ਦਿੱਲੀ ਦੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਸਰਕੂਲਰ ਸਬੰਧੀ ਸਟਾਫ਼, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਫ਼ੋਨ ਜਾਂ ਸੁਨੇਹਿਆਂ ਜਾਂ ਹੋਰ ਤਰੀਕਿਆਂ ਨਾਲ ਜਾਣਕਾਰੀ ਦਿੱਤੀ ਜਾਵੇ।