ਇਜ਼ਰਾਈਲ : ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ 7 ਅਕਤੂਬਰ 2023 ਤੋਂ ਚਲ ਰਹੀ ਹੈ। ਉਸੇ ਦਿਨ, ਹਮਾਸ ਦੇ ਲੜਾਕਿਆਂ ਨੇ ਇਜ਼ਰਾਈਲ ਵਿਚ ਦਾਖਲ ਹੋ ਕੇ ਹਮਲੇ ਕੀਤੇ ਜਿਸ ਵਿਚ 1200 ਇਜ਼ਰਾਈਲ ਨਾਗਰਿਕ ਮਾਰੇ ਗਏ ਸਨ। 234 ਲੋਕਾਂ ਅਗਵਾ ਕੀਤਾ ਗਏ ਸੀ। ਇਸੀ ਤਰ੍ਹਾਂ ਇਕ ਹੋਰ ਖਬਰ ਸਾਹਮਣੇ ਆਈ ਹੈ। ਗਾਜ਼ਾ ਦੇ ਰਫਾਰ ਸ਼ਹਿਰ ਵਿੱਚ ਐਤਵਾਰ ਨੂੰ ਇਜ਼ਰਾਈਲੀ ਹਮਲੇ ਵਿੱਚ ਮਾਰੇ ਜਾਣ ਬਾਅਦ ਇੱਕ ਔਰਤ ਦੀ ਕੁੱਖ ਵਿੱਚੋ ਇੱਕ ਬੱਚੇ ਨੂੰ ਜਨਮ ਦਿੱਤਾ। ਫਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਔਰਤ 30 ਹਫਤੀਆਂ ਦੀ ਗਰਭਵਤੀ ਸੀ। ਔਰਤ ਦੀ ਪਛਾਣ ਸਬਰੀਨ ਅਲ ਸਕਾਰੀ ਵੱਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋ ਘਰਾਂ ’ਤੇ ਇਜ਼ਰਾਈਲੀ ਹਵਾਈ ’ਚ ਬੱਚੀ ਦੀ ਮਾਂ ਉਸ ਪਿਤਾ ਅਤੇ ਭੈਣ ਸਮੇਤ 19 ਲੋਕ ਮਾਰੇ ਗਏ। ਇਨ੍ਹਾਂ ਵਿੱਚ ਇੱਕੋ ਪਰਿਵਾਰ ਦੇ 13 ਬੱਚੇ ਵੀ ਸ਼ਾਮਲ ਹਨ। ਰਫਾਹ ਦੇ ਹਸਤਪਤਾਲ ’ਚ ਬੱਚੇ ਦੀ ਦੇਖਭਾਲ ਕਰ ਰਹੇ ਡਾਕਟਰ ਮੁਹੰਮਦ ਸਲਾਮਾ ਨੇ ਦੱਸਿਆ ਕਿ ਨਵਜੰਮੇ ਬੱਚੇ ਨੂੰ ਇਕ ਹੋਰ ਬੱਚੇ ਦੇ ਨਾਲ ਇਨਕਿਊਬੈਟਰ ’ਚ ਰੱਖਿਆ ਗਿਆ ਹੈ। ਉਸ ਨੂੰ ਤਿੰਨ ਤੋਂ ਚਾਰ ਹਫ਼ਤਿਆਂ ਤੱਕ ਹਸਪਤਾਲ ਵਿੱਚ ਰੱਖਿਆ ਜਾਵੇਗਾ। ਮੀਡੀਆ ਜਾਣਕਾਰੀ ਮੁਤਾਬਕ ਇਜ਼ਰਾਈਲੀ ਹਮਲੀਆਂ ਕਾਰਨ ਗਾਜ਼ਾ ਵਿੱਚ 34,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਪਿਛਲਆਂ 24 ਘੰਟੀਆਂ ’ਚ ਗਾਜ਼ਾ ’ਤੇ ਇਜ਼ਰਾਈਲੀ ਫੌਜੀ ਹਮਲੀਆਂ ’ਚ 48 ਫਲਸਤੀਨੀ ਮਾਰੇ ਗਏ 79 ਜ਼ਖਮੀ ਹੋ ਗਏ। ਡਾਕਟਰ ਨੇ ਕਿਹਾ ਕਿ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਬੱਚੀ ਤਾਂ ਬਚ ਗਈ ਪਰ ਅਨਾਥ ਪੈਦਾ ਹੋਈ। ਇਸ ਲਈ ਅਸੀਂ ਦੇਖਾਂਗੇ ਕਿ ਊਸਨੂੰ ਕਿੱਥੇ ਭੇਜਣਾ ਹੈ।