ਚੇਨਈ : ਗੁਕੇਸ਼ ਡੀ ਦਾ ਪੂਰਾ ਨਾਮ ਡੋਮਰਾਜੂ ਗੁਕੇਸ਼ ਹੈ ਅਤੇ ਉਹ ਚੇਨਈ ਦਾ ਰਹਿਣ ਵਾਲਾ ਹੈ। ਗੁਕੇਸ਼ ਦਾ ਜਨਮ 7 ਮਈ 2006 ਨੂੰ ਚੇਨਈ ਵਿੱਚ ਹੋਇਆ ਸੀ। ਉਸਨੇ 7 ਸਾਲ ਦੀ ਉਮਰ ਵਿੱਚ ਸ਼ਤਰੰਜ ਖੇਡਣਾ ਸ਼ੁਰੂ ਕਰ ਦਿੱਤਾ ਸੀ। ਨਗਈਆਂ ਇੱਕ ਅੰੰਤਰਰਾਸ਼ਟਰੀ ਪੱਧਰ ਦੀ ਸ਼ਤਰੰਜ ਖਿਡਾਰੀ ਰਹੀ ਹੈ ਅਤੇ ਚੇਨਈ ਵਿੱਚ ਇੱਕ ਘਰੇਲੂ ਸ਼ਤਰੰਜ ਟਿਊਟਰ ਹੈ। ਇਸ ਤੋਂ ਬਾਅਦ ਵਿਸ਼ਵਨਾਥਨ ਆਨੰਦ ਨੇ ਗੁਕੇਸ਼ ਨੂੰ ਕੋਚਿੰਗ ਦੇਣ ਦੇ ਨਾਲ ਨਾਲ ਖੇਡ ਬਾਰੇ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਗੁਕੇਸ਼ ਦੇ ਪਿਤਾ ਇੱਕ ਡਾਕਟਰ ਹਨ ਅਤੇ ਮਾਂ ਪੇਸ਼ੇ ਤੋਂ ਮਾਈਕ੍ਰੋਬਾਇਓਲੋਜਿਸਟ ਹੈ। ਗੁਕੇਸ਼ ਨੇ ਪਿਛਲੇ ਸਾਲ ਚੀਨ ਵਿੱਚ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤੀਆਂ ਸੀ। 2015 ਵਿੱਚ ਗੁਕੇਸ਼ ਏਸ਼ੀਅਨ ਸਕੂਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਅੰਡਰ 9 ਦਾ ਖਿਤਾਬ ਜਿੱਤ ਕੇ ਕੈਂਡੀਡੇਟ ਮਾਸਟਰ ਬਣਿਆ। ਗੁਕੇਸ਼ ਹੁਣ ਤੱਕ 5 ਗੋਲਡ ਏਸ਼ੀਅਨ ਯੂਥ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ। 2019 ਵਿੱਚ ਉਹ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਅਤੇ ਦੁਨੀਆ ਦਾ ਦੂਜਾ ਸਭ ਤੋਂ ਘੱਟ ਉਮਰ ਦਾ ਗੈਂ੍ਰਡਮਾਸਟਰ ਬਣ ਗਿਆ। ਭਾਰਤ ਦੇ 17 ਸਾਲਾ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਟੋਰਾਂਟੋ ਵਿੱਚ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਵਿਸ਼ਵ ਖਿਤਾਬ ਲਈ ਚੁਣੌਤੀ ਦੇਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਹੁਣ ਉਸ ਦਾ ਸਾਹਮਣਾ ਵਿਸ਼ਵ ਚੈਂਪੀਅਨ ਖਿਤਾਬ ਲਈ ਚੀਨ ਦੇ ਡਿੰਗ ਲਿਰੇਨ ਨਾਲ ਹੋਵੇਗਾ। ਹੁਣ ਗੁਕੇਸ਼ ਇਸ ਸਾਲ ਦੇ ਅੰਤ ’ਚ ਵਿਸ਼ਵ ਚੈਂਪੀਅਨ ਖਿਤਾਬ ਲਈ ਚੀਨ ਦੇ ਡਿੰਗ ਲਿਰੇਨ ਨਾਲ ਲੜੇਗਾ । ਹਾਲਾਂਕਿ ਇਹ ਮੈਚ ਕਦੋਂ ਅਤੇ ਕਿੱਥੇ ਖੇਡੀਆ ਜਾਵੇਗਾ ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ। ਉਸ ਤੋਂ ਪਹਿਲਾਂ ਪੰਜ ਵਾਰ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ 2014 ਵਿੱਚ ਇਹ ਟੂਰਾਨਾਮੈਂਟ ਜਿੱਤੀਆਂ ਸੀ। ਉਦੋਂ ਉਹ 45 ਸਾਲ ਦੇ ਸਨ। ਗੁਕੇਸ਼ ਨੇ ਜਿੱਤ ਤੋਂ ਕਿਹਾ, ਮੈਂ ਬਹੁਤ ਖੁਸ਼ ਮਹਿਸੂਸ ਕਰ ਰਿਹਾ ਹਾਂ। ਮੈਂ ਉਹ ਰੋਮਾਂਚਕ ਖੇਡ ਦੇਖ ਰਿਹਾ ਸੀ, ਫਿਰ ਮੈਂ ਆਪਣੇ ਸਾਥੀ ਨਾਲ ਸੈਰ ਕਰਨ ਗਿਆ , ਮੈਨੂੰ ਲੱਗਦਾ ਹੈ ਕਿ ਇਸ ਗੁਕੇਸ਼ ਤੋਂ ਪਹਿਲਾਂ 1984 ਵਿੱਚ ਰੂਸੀ ਖਿਡਾਰੀ ਗੈਰੀ ਕਾਸਪਾਰੋਵ ਨੇ 22 ਸਾਲ ਦੀ ਸਭ ਤੋਂ ਛੋਟੀ ਉਮਰ ਵਿੱਚ ਇਹ ਟੂਰਨਾਮੈਂਟ ਜਿੱਤਿਆ ਸੀ। 14 ’ਚੋਂ ਅੰਕ ਹਾਸਲ ਕਰ ਕੇ ਖਿਤਾਬ ’ਤੇ ਕਬਜ਼ਾ ਕੀਤਾ । ਉਸਨੇ ਟੂਰਨਾਮੈਂਟ ਦੇ ਆਪਣੇ ਆਖਰੀ ਮੈਚ ਵਿੱਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਖਿਲਾਫ਼ ਡਰਾਅ ਖੇਡਿਆ। ਇਸ ਕਾਰਨ ਉਸ ਦੇ ਅੰਕ 8.5 ਤੋਂ ਵੱਧ ਕੇ 9 ਹੋ ਗਏ। ਇਸ ਦੇ ਨਾਲ ਹੀ ਉਸਨੇ ਫਰਾਂਸ ਦੀ ਫਿਰੋਜ਼ਾ ਅਲੀਰੇਜ਼ਾ ਨੂੰ ਹਰਾ ਕੇ ਆਪਣੇ ਅੰਕ ਵਧਾ ਕੇ 8.5 ਕਰ ਲਏ ਸਨ।