ਸੰਦੌੜ : ਅੱਜ ਜਿੱਥੇ ਪੂਰੀ ਦੁਨੀਆਂ ਦੇ ਵਿੱਚ ਧਰਤ ਦਿਵਸ ਪੌਦੇ ਲਗਾ ਕੇ ਮਨਾਇਆ ਜਾ ਰਿਹਾ ਹੈ ਉੱਥੇ ਪਿੰਡ ਮਿੱਠੇਵਾਲ ਵਿਖੇ ਡਾਇਰੀ ਦਾ ਕੰਮ ਕਰਨ ਵਾਲੇ ਕਿਸਾਨ ਵੱਲੋਂ ਪਲਾਸਟਿਕ ਮੁਕਤ ਸਮਾਜ ਦੀ ਸਿਰਜਣਾ ਤਹਿਤ ਆਪਣੇ ਡਾਇਰੀ ਤੇਦੁੱਧ ਪਾਉਣ ਆਉਣ ਵਾਲੇ ਗ੍ਰਾਹਕਾਂ ਨੂੰ ਸਟੀਲ ਦੀਆਂ ਕੇਨੀਆਂ ਵੰਡ ਕੇ ਪਲਾਸਟਿਕ ਦੀ ਵਰਤੋਂ ਦਾ ਤਿਆਗ ਕਰਨ ਦਾ ਸੁਨੇਹਾ ਦਿੱਤਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਚਮਕੌਰ ਸਿੰਘ ਨੇ ਦੱਸਿਆ ਕੇ ਉਹਨਾਂ ਵੱਲੋ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ ਅੱਜ ਧਰਤ ਦਿਵਸ ਮੌਕੇ ਦਰਜਨਾਂ ਕਿਸਾਨਾਂ ਨੂੰ ਸਟੀਲ ਦੀਆਂ ਕੇਨੀਆਂ ਵੰਡੀਆਂ ਹਨ, ਤਾਂ ਜੋ ਦੁੱਧ ਲਈ ਪਲਾਸਟਿਕ ਦੀਆਂ ਕੇਨੀਆਂ ਦੀ ਵਰਤੋਂ ਬੰਦ ਕੀਤੀ ਜਾ ਸਕੇ ਉਹਨਾਂ ਕਿਹਾ ਕੇ ਵਾਤਾਵਰਣ ਦੀ ਸੰਭਾਲ ਤੇ ਪੌਦੇ ਲਗਾਉਣੇ ਤੇ ਉਹਨਾਂ ਨੂੰ ਪਾਲਣਾ ਸਾਡਾ ਸਭਦਾ ਫਰਜ਼ ਹੈ ਤੇ ਉਹਨਾਂ ਨੇ ਆਪਣਾ ਫਰਜ਼ ਅਦਾ ਕੀਤਾ ਹੈ ।