Friday, November 22, 2024

International

ਚੀਨ ’ਚ ਮੀਂਹ ਅਤੇ ਹੜ੍ਹ ਕਾਰਨ 4 ਮੌਤਾਂ ’ਤੇ 10 ਲਾਪਤਾ

April 23, 2024 03:59 PM
SehajTimes

ਚੀਨ : ਚੀਨ ਵਿਚ ਹਰ 50 ਸਾਲਾਂ ਬਾਅਦ ਇੱਕ ਵਾਰ ਫਿਰ ਅਜਿਹਾ ਹੜ੍ਹ ਆਇਆ ਹੈ। ਜਿਸਨੇ ਤਬਾਹੀ ਮਚਾ ਦਿੱਤੀ ਹੈ। ਗੁਆਂਗਸੀ ਸ਼ਹਿਰ ਅਤੇ ਹੇਜ਼ੌ ਸ਼ਹਿਰ ਵਿੱਚ 65 ਫੀਸਦੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਗੁਆਂਗਡੋਂਗ ਸ਼ਹਿਰ ’ਚ ਪਿਛਲੇ 4 ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਦੱਖਣੀ ਚੀਨ ’ਚ ਮੀਂਹ ਅਤੇ ਹੜ੍ਹ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। 10 ਤੋਂ ਵੱਧ ਲੋਕ ਲਾਪਤਾ ਹਨ। ਦੱਸ ਦੇਈਏ ਕਿ ਇੱਥੇ 16 ਅਪ੍ਰੈਲ ਤੋਂ ਇੱਥੋਂ ਦੇ ਕਈ ਸ਼ਹਿਰਾਂ ’ਚ ਭਾਰੀ ਬਾਰਸ਼ ਜਾਰੀ ਹੈ। 44 ਤੋਂ ਵੱਧ ਖਤਰੇ ਦੇ ਨਿਸ਼ਾਨੇ ਤੋਂ ਉੱਪਰ ਵਹਿ ਰਹੀਆਂ ਹਨ। ਸਭ ਤੋਂ ਵੱਧ ਪ੍ਰਭਾਵ ਗੁਆਂਗਡੋਂਗ ਵਿੱਚ ਦੇਖਿਆ ਗਿਆ। ਇੱਥੇ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ। ਜਾਣਕਾਰੀ ਮੁਤਾਬਕ ਹੜ੍ਹ ਕਾਰਨ 11 ਤੋਂ ਵੱਧ ਲੋਕ ਅਜੇ ਵੀ ਲਾਪਤ ਹਨ। ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸਰਕਾਰ ਨੇ ਸਥਿਤੀ ਸੁਧਾਰਨ ਤੱਕ ਸਮੁੰਦਰੀ ਖੇਂਤਰਾਂ ਦਾ ਦੌਰਾ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਬੇਈ ਨਦੀ, ਦੱਖਣੀ ਚੀਨ ਦੀ ਮੁੱਖ ਨਦੀ, ਸੋਮਵਾਰ ਤੱਕ ਰਿਹਾਇਸ਼ੀ ਖੇਤਰਾਂ ਵਿੱਚ 19 ਫੁੱਟ ਉੱਚੇ ਪਾਣੀ ਦੇ ਨਾਲ ਤੇਜ਼ ਰਫ਼ਤਾਰ ਵਿਚ ਹੈ। ਗੁਆਂਗਡੋਂਗ ਵਿੱਚ 27 ਹਾਈਡ੍ਰੋਲੋਜੀਕਲ ਸਟੇਸ਼ਨ ਅਲਰਟ ’ਤੇ ਹਨ। ਮੀਂਹ ਦੇ ਨਾਲ ਨਾਲ ਇੱਥੇ ਗੜੇਮਾਰੀ ਵੀ ਹੋ ਰਹੀ ਹੈ। ਦੱਸ ਦੇਈਏ ਕਿ ਚੀਨ ਵਿੱਚ ਪਹਿਲਾਂ ਵੀ ਜੂੁਨ 2022 ਵਿੱਚ ਅਜਿਹਾ ਭਿਆਨਕ ਹੜ੍ਹ ਆਇਆ ਸੀ। ਚੀਨ ਦੇ ਰਾਸ਼ਟਰੀ ਮੌਸਮ ਵਿਭਾਗ ਦੇ ਅਨੁਸਾਰ 21 ਅਪ੍ਰੈਲ ਦੀ ਸ਼ਾਮ ਨੂੰ ਦੱਖਣੀ ਚੀਨ ਤੱਟੀ ਖੇਤਰਾਂ ਵਿੱਚ ਇਕ ਤੂਫਾਨ ਆਇਆ ਜਿਸ ਨਾਲ ਚੀਨ ਵਿੱਚ ਸਦੀ ਦਾ ਸਭ ਤੋਂ ਵੱਡਾ ਹੜ੍ਹ ਆ ਸਕਦਾ ਹੈ। ਮੰਨੀਆ ਜਾ ਰਿਹਾ ਹੈ ਕਿ ਇਸ ਤੂਡਾਨ ਨਾਲ 12 ਕਰੋੜ ਲੋਕ ਪ੍ਰਭਾਵਿਤ ਹੋਣਗੇ । ਮੌਸਮ ਵਿਭਾਗ ਨੇ ਇਸ ਤੂਫਾਨ ਨੂੰ ਲੈ ਕੇ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਦਿੱਤੀ ਸੀ। ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਆ ਬਾਹਰ ਕੱਢਣ ਲਈ ਲਗਾਤਾਰ ਬਚਾਅ ਮੁਹਿੰਮ ਰਿਹਾ ਹੈ। ਹੁਣ ਤੱਕ 1 ਲੱਖ 10 ਹਜ਼ਾਰ ਤੋਂ ਵੱਧ ਲੋੋਕਾਂ ਨੂੰ ਸੁੱਰਖਿਆ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ।

 

Have something to say? Post your comment

 

More in International

ਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ; ਮੁੱਖ ਦੋਸ਼ੀ ਗ੍ਰਿਫਤਾਰ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਕੈਨੇਡਾ ਵੱਲੋਂ ਮੋਗਾ ਦੇ ਸਾਬਕਾ ਕੌਂਸਲਰ ਗੋਰਵਧਨ ਪੋਪਲੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ

ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ, ਕੌਰ ਇੰਮੀਗ੍ਰੇਸ਼ਨ ਸਟਾਫ਼ ਨੇ ਦਿੱਤੀ ਵਧਾਈ

ਪਿਓ-ਪੁੱਤ ਦਾ 19 ਸਾਲ ਮਗਰੋਂ ਹੋਇਆ ਮਿਲਾਪ

ਕੀਵੀ ਰੇਸਿੰਗ ਸਾਈਕਲਿਸਟ ਦੀ ਚੀਨ ਵਿੱਚ ਮੌਤ

ਪੰਜਾਬ ਦੀ ਧੀ ਕੈਨੇਡਾ ‘ਚ ਬਣੀ ਜੇਲ੍ਹ ਸੁਪਰਡੈਂਟ

ਯੂਕਰੇਨ ਦੀ ਫ਼ੌਜ ਰੂਸ ਦੇ 30 ਕਿਲੋਮੀਟਰ ਅੰਦਰ ਤੱਕ ਹੋਈ ਦਾਖ਼ਲ

ਸੜਕ ਹਾਦਸੇ ‘ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ

ਨੇਪਾਲ ਵਿੱਚ ਹਵਾਈ ਜਹਾਜ਼ ਹਾਦਸੇ ਵਿੱਚ 18 ਲੋਕਾਂ ਦੀ ਜਾਨ ਗਈ

ਕੈਨੇਡਾ ਦੇ PM ਟਰੂਡੋ ਪਹੁੰਚੇ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਹੱਥ ਜੋੜ ਕੇ ਬੁਲਾਈ ‘ਸਤਿ ਸ੍ਰੀ ਅਕਾਲ’