ਮੁੰਬਈ : ਟਵਿਟਰ ਨੇ ‘ਨਫ਼ਰਤੀ ਕਿਰਦਾਰ ਅਤੇ ਅਪਮਾਨਜਨਕ ਵਿਹਾਰ’ ਨੀਤੀ ਦੀ ਉਲੰਘਣਾ ਕਰਨ ’ਤੇ ਅਦਾਕਾਰਾ ਕੰਗਨਾ ਰਣੌਤ ਦਾ ਅਕਾਊਂਟ ਪੱਕੇ ਤੌਰ ’ਤੇ ਬੰਦ ਕਰ ਦਿਤਾ। ਟਵਿਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। 34 ਸਾਲਾ ਅਦਾਕਾਰਾ ਦੇ ਖਾਤੇ ‘ਐਟ ਕੰਗਨਾ ਟੀਮ’ ’ਤੇ ਹੁਣ ‘ਅਕਾਊਂਟ ਸਸਪੈਂਡਡ’ ਦਾ ਸੰਦੇਸ਼ ਲਿਖਿਆ ਜਾ ਰਿਹਾ ਹੈ। ਰਣੌਤ ਭੜਕਾਊ ਟਵੀਟ ਕਰਨ ਲਈ ਜਾਣੀ ਜਾਂਦੀ ਰਹੀ ਹੈ। ਉਨ੍ਹਾਂ ਪਛਮੀ ਬੰਗਾਲ ਵਿਚ ਭਾਜਪਾ ’ਤੇ ਤ੍ਰਿਣਮੂਲ ਕਾਂਗਰਸ ਦੀ ਜਿੱਤ ਅਤੇ ਚੋਣ ਬਾਅਦ ਹਿੰਸਾ ਸਬੰਧੀ ਕਈ ਪੋਸਟਾਂ ਪਾਈਆਂ ਸਨ। ਉਸ ਨੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਏ ਜਾਣ ਦੀ ਵੀ ਮੰਗ ਕੀਤੀ ਸੀ ਅਤੇ ਹਿੰਸਾ ਲਈ ਬੈਨਰਜੀ ਨੂੰ ਦੋਸ਼ੀ ਦਸਿਆ ਸੀ। ਰਣੌਤ ਨੇ ਕਿਸਾਨ ਅੰਦੋਲਨ ਅਤੇ ਕਿਸਾਨਾਂ ਬਾਰੇ ਵੀ ਕਈ ਵਿਵਾਦਮਈ ਟਿਪਣੀਆਂ ਕੀਤੀਆਂ ਸਨ।