ਮਾਲੇਰਕੋਟਲਾ : ਜਿ਼ਲ੍ਹਾ ਪੁਲਿਸ ਮੁੱਖੀ ਡਾਕਟਰ ਸਿਮਰਤ ਕੌਰ, ਆਈ.ਪੀ.ਐਸ, ਸੀਨੀਅਰ ਕਪਤਾਨ ਦੀ ਯੋਗ ਅਗਵਾਈ ਵਿੱਚ ਪੁਲਿਸ ਵੱਲੋਂ ਚੋਣਾਂ ਤੋਂ ਪਹਿਲਾਂ ਲਗਾਤਾਰ ਵਾਹਨਾਂ ਦੀ ਚੈਕਿੰਗ ਮੁਹਿੰਮ, ਨਾਕੇ ਲਗਾਉਣ ਅਤੇ ਸ਼ੱਕੀ ਅਨਸਰਾਂ `ਤੇ ਨਿਗਰਾਨੀ ਵਧਾਉਣ ਦੇ ਨਾਲ ਨਸ਼ਾ ਤਸਕਰੀ ਵਿਰੁੱਧ ਤੇਜ਼ ਕੀਤੀ ਕਾਰਵਾਈ ਦੌਰਾਨ ਸਫਲ ਆਪ੍ਰੇਸ਼ਨ ਨੇ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਕਾਰੋਬਾਰ ਵਿੱਚ ਲੱਗੇ ਲੋਕਾਂ ਨੂੰ ਵੱਡਾ ਝਟਕਾ 02 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 1 ਕਿੱਲੋ 500 ਗ੍ਰਾਂਮ ਅਫੀਮ ਅਤੇ 29 ਕਿਲੋ ਭੁੱਕੀ ਸਮੇਤ ਟਰੱਕ ਬਰਾਮਦ। ਡਾ. ਸਿਮਰਤ ਕੌਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ, ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਵੈਭਵ ਸਹਿਗਲ, ਪੀ.ਪੀ.ਐਸ, ਕਪਤਾਨ ਪੁਲਿਸ (ਇੰਵੈਸਟੀਗੇਸ਼ਨ) ਮਾਲੇਰਕੋਟਲਾ, ਸ੍ਰੀ ਸਤੀਸ਼ ਕੁਮਾਰ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਇੰਵੈਸਟੀਗੇਸ਼ਨ) ਅਤੇ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਹੋਰਾਣਾ ਦੀ ਨਿਗਰਾਨੀ ਤਹਿਤ ਮਾੜੇ ਅਨਸਰਾਂ, ਡਰੱਗ ਮਾਫੀਆ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅੰਤਰਰਾਜੀ ਨਸ਼ਾ ਤਸਕਰੀ ਕਰਨ ਵਾਲੇ 02 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 1 ਕਿੱਲੋ 500 ਗ੍ਰਾਂਮ ਅਫੀਮ ਅਤੇ 29 ਕਿਲੋ ਭੁੱਕੀ ਸਮੇਤ ਟਰੱਕ ਬਰਾਮਦ ਕਰਵਾਈ ਗਈ। ਡਾ. ਸਿਮਰਤ ਕੌਰ ਵੱਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਕਿ ਸੀ.ਆਈ.ਏ ਸਟਾਫ ਮਾਹੋਰਾਣਾ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਮਨਦੀਪ ਸਿੰਘ ਉਰਫ ਬਿੱਲਾ ਵਾਸੀ ਪਿੰਡ ਕੇਲੋਂ, (ਸ਼ੇਰਵਾਨੀ ਕੋਟ) ਥਾਣਾ ਸੰਦੌੜ੍ਹ ਅਤੇ ਰਹਿਮਾਨ ਖਾ ਉਰਫ ਮਾਨਾ ਵਾਸੀ ਪਿੰਡ ਸਿਕੰਦਰਪੁਰਾ, ਥਾਣਾ ਸੰਦੌੜ੍ਹ ਬਾਹਰੋ ਅਫੀਮ/ਭੁੱਕੀ ਚੂਰਾ ਪੋਸਤ ਲਿਆਕੇ ਆਪਣੇ ਘੋੜਾ (ਟਰਾਲਾ) ਵਿੱਚ ਵੇਚਣ ਲਈ ਕਥਿਤ ਤੌਰ ਤੇ ਪਿੰਡ ਦੁੱਗਰੀ, ਨੇੜੇ ਖਾਲੀ ਗਰਾਊਡ ਵਿੱਚ ਖੜੇ ਆਪਣੇ ਕਿਸੇ ਗਾਹਕ ਦੀ ਉਡੀਕ ਵਿੱਚ ਹਨ ਜਿਸ ਤੇ ਪੁਲਿਸ ਪਾਰਟੀ ਨੇ ਦੋਸੀਆਨ ਉਕਤਾਨ ਪਰ ਰੇਡ ਕਰਕੇ ਉਹਨਾਂ ਪਾਸੋ 1 ਕਿਲੋ 500 ਗ੍ਰਾਂਮ ਅਫੀਮ ਅਤੇ 29 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤੀ ਗਈ। ਜਿਸ ਪਰ ਥਾਣਾ ਸਦਰ ਅਹਿਮਦਗੜ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ। ਦੋਸੀਆਨ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿੰਨਾਂ ਪਾਸੋਂ ਨਸਿਆਂ ਦੀ ਤਸਕਰੀ ਸਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।ਡਾ. ਸਿਮਰਤ ਕੌਰ ਮੀਡਿਆ ਰਾਹੀਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ, ਮਾਲੇਰਕੋਟਲਾ ਪੁਲਿਸ ਨਸ਼ੇ ਦੇ ਖਿਲਾਫ ਆਪਣੀ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਜਾ ਰਹੀ ਹੈ। ਨਸ਼ੇ ਦੇ ਸੌਦਾਗਰਾ ਨੂੰ ਕਿਸੇ ਵੀ ਹਾਲਤ ਵਿੱਚ ਬਖਸਿਆ ਨਹੀ ਜਾਵੇਗਾ।