ਪਹਿਲਗਾਮ : ਪਹਿਲਗਾਮ ਅੱਤਵਾਦੀ ਹਮਲੇ ‘ਚ ਨੇਵੀ ਅਧਿਕਾਰੀ ਲੈਫਟੀਨੈਂਟ ਵਿਨੈ ਨਰਵਾਲ ਦੀ ਮੌਤ ਹੋ ਗਈ। ਲੈਫਟੀਨੈਂਟ ਵਿਨੈ ਨਰਵਾਲ ਕੋਚੀ ਵਿੱਚ ਤਾਇਨਾਤ ਸੀ। ਉਸ ਦਾ 16 ਅਪ੍ਰੈਲ ਨੂੰ ਗੁਰੂਗ੍ਰਾਮ ਦੀ ਹਿਮਾਂਸ਼ੀ ਨਾਲ ਮਸੂਰੀ ਵਿਚ ਵਿਆਹ ਹੋਇਆ ਸੀ। ਦੋ ਦਿਨ ਪਹਿਲਾਂ ਹੀ ਆਪਣੇ ਹਨੀਮੂਨ ਲਈ ਜੰਮੂ-ਕਸ਼ਮੀਰ ਆਏ ਸਨ।
ਲੈਫਟੀਨੈਂਟ ਵਿਨੈ ਨਰਵਾਲ ਹਰਿਆਣਾ ਦਾ ਰਹਿਣ ਵਾਲਾ ਹੈ। ਇਹ ਜੋੜਾ ਸੋਮਵਾਰ ਨੂੰ ਸ਼੍ਰੀਨਗਰ ਪਹੁੰਚਿਆ ਸੀ ਅਤੇ ਫਿਰ ਪਹਿਲਗਾਮ ਘੁੰਮਣ ਗਏ ਸਨ। ਘਟਨਾ ਤੋਂ ਬਾਅਦ ਪਤੀ ਦੀ ਲਾਸ਼ ਨਾਲ ਪਤਨੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਹਮਲਾ ਪਹਿਲਗਾਮ ਦੀ ਬੈਸਰਨ ਘਾਟੀ ‘ਚ ਹੋਇਆ, ਜਿਸ ਇਲਾਕੇ ‘ਚ ਅਕਸਰ ਸੈਲਾਨੀ ਆਉਂਦੇ ਹਨ। ਲਸ਼ਕਰ-ਏ-ਤੋਇਬਾ ਦੀ ਇੱਕ ਸ਼ਾਖਾ ਰੇਜ਼ਿਸਟੈਂਸ ਫਰੰਟ TRF ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।