ਕਸ਼ਮੀਰ : ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕਿਸ਼ਤੀ ਨਦੀ ਦੇ ਤੇਜ਼ ਕਰੰਟ ਵਿੱਚ ਡੁੱਬਤੀ ਦਿਖਾਈ ਦੇ ਰਹੀ ਹੈ। ਜੰਮੂ ਕਸ਼ਮੀਰ ਦੇ ਪੁਲਵਾਨਾ ਜ਼ਿਲ੍ਹੇ ਦੇ ਪੰਪੋਰ ’ਚ ਜੇਹਲਮ ਨਦੀ ’ਚ ਇੱਕ ਕਿਸ਼ਤੀ ਡੁੱਬ ਗਈ। ਕਿਸ਼ਤੀ ’ਤੇ 9 ਗੈਰ ਕਸ਼ਮੀਰ ਲੋਕ ਸਵਾਰ ਸਨ, ਜਿਨ੍ਹਾਂ ’ਚੋਂ 7 ਨੂੰ ਬਚਾ ਲਿਆ ਗਿਆ ਹੈ। ਹਾਲਾਂਕਿ ਦੋ ਲੋਕ ਲਾਪਤਾ ਹਨ। ਦੋਵੇਂ ਯੂਪੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਭਾਲ ਲਈ ਬੀਤੀ ਰਾਤ ਤੋਂ ਸਰਚ ਆਪਰੇਸ਼ਨ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਸਾਰੇ ਲੋਕ ਹਾਟੀਵਾੜਾ ਦੇ ਖੇਤਾਂ ’ਚ ਮਜ਼ਦੂਰੀ ਦਾ ਕੰਮ ਕਰਦੇ ਸਨ। ਉਹ ਸ਼ਾਮ ਨੂੰ ਕੰਮ ਖਤਮ ਕਰਕੇ ਵਾਪਸ ਆ ਰਹੇ ਸੀ ਜਦੋਂ ਇਹ ਹਾਦਸਾ ਵਾਪਰਿਆ। ਉਸ ਨੇ ਕਾਕਾਪੋਰਾ ਪੁਲ ਦੀ ਬਜਾਏ ਕਿਸ਼ਤੀ ਰਾਹੀਂ ਦਰਿਆ ਪਾਰ ਕਰਨ ਦਾ ਸ਼ਾਰਟੱਕਟ ਰਸਤਾ ਚੁਣਿਆ ਸੀ। ਕਸ਼ਮੀਰ ਵਿੱਚ ਇੱਕ ਮਹੀਨੇ ਦੇ ਅੰਦਰ ਜੇਹਲਮ ਨਦੀ ਵਿੱਚ ਕਿਸ਼ਤੀ ਹਾਦਸੇ ਦੀ ਦੂਜੀ ਘਟਨਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਸ੍ਰੀਨਗਰ ਦੇ ਜੇਹਲਮ ਵਿੱਚ ਇੱਕ ਕਿਸ਼ਤੀ ਪਲਟ ਗਈ ਸੀ। ਪੁਲਿਸ ਪ੍ਰਸ਼ਾਸਨ ਅਤੇ ਅਰਧ ਸੈਨਿਕ ਬਲ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਪੁਲਵਾਮਾ ਦੇ ਡਿਪਟੀ ਕਮਿਸ਼ਨਰ ਡਾਕਟਰ ਬਸ਼ਾਰਤ ਕਯੂਮ ਨੇ ਦੱਸਿਆ ਕਿ ਨਦੀ ਵਿੱਚ ਤੇਜ਼ ਵਹਾਅ ਕਾਰਨ ਬਚਾਅ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਹਾਲਾਂਕਿ ਸਾਰੀਆਂ ਟੀਮਾਂ ਲਾਪਤਾ ਲੋਕਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।