ਵੈਲਿੰਗਟਨ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵਿਆਹ ਕਰਵਾਉਣ ਦੀ ਸੋਚ ਰਹੀ ਹੈ। ਦਰਾਸਲ ਕੋਸਟ ਰੇਡੀਓ ਬ੍ਰੈਕਫਾਸਟ ਸ਼ੋਅ ਵਿਚ ਇੱਕ ਇੰਟਰਵਿਊ ਵਿਚ ਜੈਸਿੰਡਾ ਨੇ ਕਿਹਾ ਕਿ ਉਹਨਾਂ ਨੇ ਅਤੇ ਕਲਾਰਕ ਗੇਅਫੋਰਡ ਨੇ ਦੋ ਸਾਲ ਪਹਿਲਾਂ ਮੰਗਣੀ ਕਰ ਲਈ ਸੀ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਵਿਆਹ ਕਰਵਾ ਲੈਣ। 40 ਸਾਲਾ ਅਰਡਰਨ ਨੇ ਕਿਹਾ,“ਮੈਂ ਬ੍ਰਾਈਡਲ ਪਾਰਟੀ ਕਰਨ ਤੋਂ ਥੋੜ੍ਹਾ ਝਿਜਕਦੀ ਹਾਂ।” ਮੈਨੂੰ ਪਤਾ ਨਹੀਂ ਕਿ ਇਹ ਸਿਰਫ ਮੈਂ ਹਾਂ ਪਰ ਕਿਸੇ ਕਾਰਨ ਮੈਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਹਨ, ਜਿਹਨਾਂ ਬਾਰੇ ਮੈਨੂੰ ਪਹਿਲਾਂ ਤੋਂ ਹੀ ਸੋਚਣਾ ਪਏਗਾ।"
ਇਥੇ ਦਸ ਦਈਏ ਕਿ ਅਰਡਰਨ ਨੇ ਵਿਆਹ ਦੇ ਸਹੀ ਦਿਨ ਬਾਰੇ ਬਿਲਕੁਲ ਖੁਲਾਸਾ ਨਹੀਂ ਕੀਤਾ।ਉਹਨਾਂ ਨੇ ਸਿਰਫ ਇਹਨਾਂ ਕਿਹਾ ਕਿ ਇਹ ਵਿਆਹ ਗਰਮੀਆਂ ਦੇ ਮੌਸਮ ਦੌਰਾਨ ਹੋਵੇਗਾ, ਜੋ ਕਿ ਦਸੰਬਰ ਤੋਂ ਫਰਵਰੀ ਤੱਕ ਚਲਦੀਆਂ ਹਨ। ਅਰਡਰਨ ਨੇ ਸ਼ੋਅ ਵਿਚ ਕਿਹਾ,“ਜਦੋਂ ਮੈਂ ਕਹਿੰਦੀ ਹਾਂ ਕਿ ਅਸੀਂ ਇਕ ਤਾਰੀਖ਼ ਤੈਅ ਕੀਤੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਅਸਲ ਵਿਚ ਸਭ ਕੁਝ ਦੱਸਿਆ ਹੈ।” ਉਹਨਾਂ ਨੇ ਅੱਗੇ ਕਿਹਾ,“ਸੋ, ਮੈਨੂੰ ਲਗਦਾ ਹੈ ਕਿ ਸਾਨੂੰ ਸ਼ਾਇਦ ਕੁਝ ਨੂੰ ਸੱਦਾ ਪੱਤਰ ਦੇ ਦੇਣਾ ਚਾਹੀਦਾ ਹੈ।” ਇੱਥੇ ਦੱਸ ਦਈਏ ਕਿ ਅਰਡਰਨ ਅਤੇ ਗੇਫੋਰਡ ਦੀ ਇਕ 2 ਸਾਲ ਦੀ ਬੇਟੀ, ਨੇਵ ਹੈ। 2018 ਵਿਚ ਅਰਡਰਨ ਅਹੁਦਾ 'ਤੇ ਰਹਿੰਦੇ ਹੋਏ ਬੱਚੇ ਨੂੰ ਜਨਮ ਦੇਣ ਵਾਲੀ ਆਧੁਨਿਕ ਇਤਿਹਾਸ ਦੀ ਦੂਜੀ ਚੁਣੀ ਗਈ ਨੇਤਾ ਬਣ ਗਈ ਸੀ।