ਇਟਲੀ : ਇਟਲੀ ਵਿੱਚ ਇੱਕ ਔਰਤ ਜ਼ਿਪਲਾਈਨ ਦੇ ਸੇਫਟੀ ਹਾਰਨੈੱਸ ਤੋਂ ਫਿਸਲ ਕੇ 60 ਫੁੱਟ ਤੱਕ ਡਿੱਗ ਜਾਣ ਦੀ ਖ਼ਬਰ ਸਾਹਮਣੇੇ ਆਈ ਹੈ। ਦਰਅਸਲ, ਔਰਤ ਆਪਣੇ ਪਰਿਵਾਰ ਨਾਲ ਛੱਟੀਆਂ ਮਨਾਉਣ ਲੋਂਬਾਰਡੋ ਦੇ ਫਲਾਈ ਇਮੋਸ਼ਨ ਪਾਰਕ ਆਈ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਔਰਤ 96 ਕਿਲੋਮੀਟਰ ਦੀ ਰਫਤਾਰ ਨਾਲ ਜ਼ਿਪਆਈਨ ਦੇ ਸਿਰੇ ’ਤੇ ਪਹੁੰਚ ਰਹੀ ਸੀ। ਇਸ ਦੌਰਾਨ ਉਹ ਜ਼ਿਪਲਾਈਨ ’ਤੇ ਸੰਘਰਸ਼ ਕਰਨ ਲੱਗੀ ਅਤੇ ਫਿਰ ਹੇਠਾਂ ਡਿੱਗ ਗਈ । ਜਿਸ ਕਰਕੇ ਉਸਦੀ ਮੌਤ ਹੋ ਗਈ। ਹਾਸਦੇ ਦੇ ਸਮੇਂ ਉਸਦੀਆਂ ਦੋ ਭਤੀਜੀਆਂ ਵੀ ਉਨ੍ਹਾਂ ਦੇ ਨਾਲ ਸਨ, ਜਿਨ੍ਹਾਂ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਸ ਦਾ ਮੰਨਣਾ ਹੈ ਕਿ ਔਰਤ ਕੇਬਲ ’ਤੇ ਰੁਕੀ ਅਤੇ ਕੁਝ ਦੇਰ ਤੱਕ ਉਥੇ ਹੀ ਫਸੀ ਰਹੀ। ਰੁਕਣ ਦਾ ਅਹਿਸਾਸ ਹੋਣ ਤੋਂ ਬਾਅਦ ਔਰਤ ਘਬਰਾ ਕੇ ਜ਼ਿਪਲਾਈਨ ’ਤੇ ਆਪਣਾ ਸੰਤੁਲਨ ਗੁਆ ਬੈਠੀ। ਇਸ ਕਾਰਨ ਉਹ 60 ਫੁੱਟ ਤੱਕ ਜੰਗਲ ’ਚ ਡਿੱਗ ਗਈ। ਕੰਪਨੀ ਨੇ ਕਿਹਾ ਕਿ 13 ਸਾਲਾਂ ’ਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ’ਤੇ ਫਲਾਈ ਇਮੋਸ਼ਨ ਕੰਪਨੀ ਦੇ ਸੀਈਓ ਮੈਟਿਓ ਸਾਂਗੁਏਨੇਟੀ ਨੇ ਹੈਰਾਨੀ ਜਤਾਈ ਹੈ। ਉਨ੍ਹਾਂ ਕਿਹਾ ਮੇਰੀ ਹਮਦਰਦੀ ਪੀੜਤ ਪਰਿਵਾਰ ਨਾਲ ਹੈ। ਦੱਸ ਦੇਈਏ ਕਿ ਹਲੇ ਤੱਕ ਔਰਤ ਦਾ ਡਿੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।