ਚੀਨ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਚੀਨ ਪਹੁੰਚੇ ਹਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਬੀਜਿੰਗ ਵਿੱਚ ਉਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਸ਼ਾਮ ਨੂੰ ਇਕੱਠੇ ਚਾਹ ਪੀਤੀ। ਜਿਨਪਿੰਗ ਨੇ ਆਪਣੀ ਯਾਤਰਾ ਦੇ ਪਹਿਲੇ ਦਿਨ ਦੀ ਸਮਾਪਤੀ ‘ਤੇ ਪੁਤਿਨ ਨੂੰ ਜੱਫੀ ਵੀ ਪਾਈ
ਅਮਰੀਕਾ ਹੁਣ ਰੂਸ ਅਤੇ ਚੀਨ ਦੀ ਇਸ ਵਧਦੀ ਦੋਸਤੀ ਤੋਂ ਨਾਰਾਜ਼ ਹੈ। ਅਮਰੀਕਾ ਨੇ ਕਿਹਾ ਹੈ ਕਿ ਜੇਕਰ ਚੀਨ ਪੱਛਮੀ ਦੇਸ਼ਾਂ ਨਾਲ ਬਿਹਤਰ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਯੂਕਰੇਨ ਯੁੱਧ ‘ਚ ਰੂਸ ਦਾ ਸਮਰਥਨ ਨਹੀਂ ਕਰ ਸਕਦਾ
ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਬੁੱਧਵਾਰ ਨੂੰ ਇਕ ਪੈ੍ਰੱਸ ਬ੍ਰੀਫਿੰਗ ‘ਚ ਕਿਹਾ, ‘‘ਯੂਕਰੇਨ ਯੁੱਧ ਦੇ ਮਾਮਲੇ ‘ਚ ਅਮਰੀਕਾ, ਜੀ7, ਨਾਟੋ ਅਤੇ ਯੂਰਪੀ ਸੰਘ ਦੇ ਦੇਸ਼ ਇਕ ਪਾਸੇ ਹਨ। ਰੂਸ ਨੂੰ ਹਥਿਆਰਬੰਦ ਕਰਕੇ ਚੀਨ ਨਾ ਸਿਰਫ ਯੂਕਰੇਨ ਦੀ ਸੁਰੱਖਿਆ ਨੂੰ ਖਤਰੇ ‘ਚ ਪਾ ਰਿਹਾ ਹੈ। ‘‘ ਪਰ ਇਹ ਯੂਰਪ ਨੂੰ ਵੀ ਪ੍ਰਭਾਵਿਤ ਕਰੇਗਾ ਇਹ ਯੂਰਪ ਦੇ ਸਭ ਤੋਂ ਵੱਡੇ ਖਤਰੇ ਨੂੰ ਵਧਾਵਾ ਦੇ ਰਿਹਾ ਹੈ ’’