ਜੋਧਪੁਰ: ਕੋਰੋਨਾ ਕਾਰਨ ਆਸਾ ਰਾਮ ਦੀ ਤਬੀਅਤ ਵਿਗੜਨ ’ਤੇ ਬੁਧਵਾਰ ਨੂੰ ਮਹਾਤਮਾ ਗਾਂਧੀ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਦੀ ਜੋਧਪੁਰ ਸੈਂਟਰਲ ਜੇਲ੍ਹ ਵਿਚ ਆਸਾ ਰਾਮ ਸਜ਼ਾ ਕੱਟ ਰਿਹਾ ਹੈ ਅਤੇ ਤਬੀਅਤ ਵਿਗੜਨ ਉਤੇ ਟੈਸਟ ਕਰਵਾਉਣ ਕਾਰਨ ਪਤਾ ਲੱਗਾ ਸੀ ਕਿ ਉਹ ਕੋਰੋਨਾ ਪਾਜ਼ੇਟਿਵ ਸੀ। ਉਨ੍ਹਾਂ ਨੂੰ ਆਈਸੀਯੂ ਵਿਚ ਭਰਤੀ ਕਰ ਲਿਆ ਗਿਆ ਹੈ। ਆਸਾ ਰਾਮ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਤਿੰਨ ਦਿਨ ਪਹਿਲਾਂ ਹੋਈ ਸੀ। ਬੁਧਵਾਰ ਨੂੰ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਆਸਾ ਰਾਮ ਨੂੰ ਮਹਾਤਮਾ ਗਾਂਧੀ ਹਸਪਤਾਲ ਵਿਚ ਸ਼ਿਫਟ ਕਰਨ ਦਾ ਫੈਸਲਾ ਕੀਤਾ। ਬੁਧਵਾਰ ਦੀ ਰਾਤ ਆਸਾ ਰਾਮ ਦਾ ਆਕਸੀਜਨ ਲੈਵਲ ਕਾਫੀ ਘੱਟ ਹੋ ਗਿਆ ਸੀ। ਇਸ ਲਈ ਡਾਕਟਰ ਨੇ ਉਨ੍ਹਾਂ ਤੁਰੰਤ ਆਈਸੀਯੂ ਵਿਚ ਭਰਤੀ ਕੀਤਾ। ਦੱਸਿਆ ਜਾ ਰਿਹਾ ਕਿ ਆਸਾ ਰਾਮ ਨੂੰ ਹੁਣ ਜੋਧਪੁਰ ਏਮਸ ਵਿਚ ਭਰਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਰਿਪੋਰਟ ਮੁਤਾਬਕ ਜੋਧਪੁਰ ਦੀ ਸੈਂਟਰਲ ਜੇਲ੍ਹ ਵਿਚ ਪਿਛਲੇ ਮਹੀਨੇ ਘੱਟ ਤੋਂ ਘੱਟ ਦਰਜਨ ਭਰ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸੀ। ਸਾਰੇ ਕੋਰੋਨਾ ਪੀੜਤ ਮਰੀਜ਼ਾਂ ਦਾ ਜੇਲ੍ਹ ਦੀ ਡਿਪਸਪੈਂਸਰੀ ਵਿਚ ਹੀ ਆਈਸੋਲੇਟ ਕਰਕੇ ਇਲਾਜ ਕੀਤਾ ਗਿਆ ਸੀ। ਹਾਲਾਂਕਿ ਕਈ ਕੈਦੀਆਂ ਵਿਚ ਵੀ ਕੋਰੋਨਾ ਦੇ ਲੱਛਣ ਦੇਖਣ ਨੂੰ ਮਿਲੇ ਹਨ। ਆਸਾ ਰਾਮ ਵਿਚ ਗੰਭੀ