ਤਾਈਵਾਨ : ਤਿੰਨ ਦਿਨ ਪਹਿਲਾਂ ਤਾਇਵਾਨ ਵਿੱਚ ਚੀਨ ਵਿਰੋਧੀ ਨੇਤਾ ਵਿਲੀਅਮ ਲਾਈ ਚਿੰਗ ਤੇ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਚੀਨ ਨੇ ਵੀਰਵਾਰ ਨੂੰ ਤਾਇਵਾਨ ਨੂੰ ਚਾਰੇ ਪਾਸਿਓ ਘੇਰ ਕੇ ਦੋ ਦਿਨਾ ਅਭਿਆਸ ਸ਼ੁਰੂ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਚੀਨ ਤਾਇਲਨਾਤ ਦੇ ਖਿਲਾਫ਼ ਇੰਨੇ ਵੱਡੇ ਪੈਮਾਨੇ ’ਤੇ ਅਭਿਆਸ ਕਰ ਰਿਹਾ ਹੈ। ਹਾਲਾਂਕਿ ਚੀਨ ਦੀ ਧਮਕੀ ਦੇ ਬਾਵਜੂਦ ਤਾਇਨਾਤ ’ਚ ਚੀਨ ਵਿਰੋਧੀ ਨੇਤਾ ਲਾਈ ਚਿੰਗ ਤੇ ਦੀ ਜਿੱਤ ਹੋਈ । ਆਪਣੀ ਸਹੁੰ ਚੁੱਕਣ ਤੋਂ ਬਾਅਦ ਚੀਨੀ ਫੌਜ ਦੇ ਬੁਲਾਰੇ ਕਰਨਲ ਲੀ ਜ਼ੀ ਕਿਹਾ ਸੀ ਕਿ ਤਾਈਵਾਨੀਆਂ ਨੂੰ ਇਸ ਦੀ ਸਜ਼ਾ ਦਿੱਤੀ ਜਾਵੇਗੀ। ਤਾਇਵਾਨ ਦੇ ਨਵੇਂ ਰਾਸ਼ਟਰਪਤੀ ਲਾਈ ਚਿੰਗ ਤੇ ਨੇ ਚੀਨ ਨੂੰ ਫੌਜੀ ਅਭਿਆਸ ਬੰਦ ਕਰਨ ਲਈ ਕਿਹਾ ਹੈ। ਲਾਈ ਨੇ ਚੀਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਗੁੱਸਾ ਬੰਦ ਕਰੇ ਅਤੇ ਪੂਰੇ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰੇ। ਲਾਈ ਦੇ ਅਨੁਸਾਰ ਜਿਨ੍ਹਾਂ ਟਾਪੂਆ ਦੇ ਨੇੜੇ ਅਭਿਆਸ ਹੋ ਰਿਹਾ ਹੈ। ਉਹ ਤਾਈਵਾਨ ਦੇ ਹਨ। ਇਸ ਦੇ ਨਾਲ ਹੀ ਤਾਈਵਾਨੀ ਫੌਜ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ ਤਾਂ ਜੋ ਪੂਰੇ ਇਲਾਕੇ ’ਚ ਸ਼ਾਂਤੀ ਬਣਾਈ ਰੱਖੀ ਜਾ ਸਕੇ। ਅਗਲੇ ਹੀ ਦਿਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਤਾਈਵਾਨ ਦੇ ਨਵੇਂ ਰਾਸ਼ਟਰਪਤੀ ਲਾਈ ਚਿੰਗ ਤੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਕੰਮਾਂ ਨਾਲ ਨਾ ਸਿਰਫ਼ ਦੇਸ਼ ਨੂੰ ਸਗੋਂ ਸਾਡੇ ਪੁਰਖਿਆਂ ਨੂੰ ਧੋਖਾ ਦਿੱਤਾ ਹੈ। ਰਾਸ਼ਟਰਪਤੀ ਜੋ ਬਿਡੇਨ ਫਿਲਹਾਲ ਇਸ ਨੀਤੀ ਤੋਂ ਦੂਰ ਹੁੰਦੇ ਜਾਪਦੇ ਹਨ। ਉਹ ਕਈ ਮੌਕਿਆਂ ’ਤੇ ਕਹਿ ਚੁੱਕੇ ਹਨ ਕਿ ਜੇਕਰ ਚੀਨ ਤਾਇਵਾਨ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਉਸ ਦੇ ਬਚਾਅ ’ਚ ਆਵੇਗਾ। ਬਿਡੇਨ ਨੇ ਹਥਿਆਰ ਦੀ ਅਮਰੀਕਾ ਉਸ ਦੇ ਬਚਾਅ ’ਚ ਆਵੇਗਾ। ਬਿਡੇਨ ਨੇ ਹਥਿਆਰ ਦੀ ਵਿਕਰੀ ਜਾਰੀ ਰੱਖਦੇ ਹੋਏ ਤਾਈਵਾਨ ਨਾਲ ਅਮਰੀਕੀ ਅਧਿਕਾਰੀਆ ਦੀ ਤਾਲਮੇਲ ਵਧਾ ਦਿੱਤੀ ਹੈ। ਜੇਕਰ ਚੀਨ ਤਾਇਵਾਨ ’ਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਹ ਪੱਛਮੀ ਪ੍ਰਸ਼ਾਂਤ ਮਹਾਸਾਗਰ ’ਚ ਆਪਣਾ ਦਬਦਬਾ ਦਿਖਾਉਣਾ ਸ਼ੁਰੂ ਕਰ ਦੇਵੇਗਾ। ਇਸ ਨਾਲ ਗੁਆਮ ਅਤੇ ਹਵਾਈ ਟਾਪੂ ’ਤੇ ਅਮਰੀਕਾ ਦੇ ਫੌਜੀ ਠਿਕਾਣਿਆ ਨੂੰ ਵੀ ਖਤਰਾ ਹੋ ਸਕਦਾ ਹੈ।