ਨਿਊਯਾਰਕ : ਭਾਰਤ ਵਿਚ ਕੋਵਿਡ-19 ਦੀ ‘ਭਿਆਨਕ’ ਸਥਿਤੀ ਸਾਡੇ ਸਾਰਿਆਂ ਲਈ ਚੇਤਾਵਨੀ ਹੋਣੀ ਚਾਹੀਦੀ ਹੈ ਅਤੇ ਇਸ ਦੀ ਆਵਾਜ਼ ਵਾਇਰਸ ਸਬੰਧੀ ਮੌਤਾਂ, ਵਾਇਰਸ ਵਿਚ ਬਦਲਾਅ ਅਤੇ ਸਪਲਾਈ ਵਿਚ ਦੇਰੀ ਦੇ ਸੰਦਰਭ ਵਿਚ ਖੇਤਰ ਅਤੇ ਸੰਸਾਰ ਵਿਚ ਉਦੋਂ ਤਕ ਸੁਣਾਈ ਦੇਵੇਗੀ ਜਦ ਤਕ ਦੁਨੀਆਂ ਇਸ ਦੇਸ਼ ਦੀ ਮਦਦ ਲਈ ਕਦਮ ਨਹੀਂ ਚੁੱਕੇਗੀ। ਸੰਯੁਕਤ ਰਾਸ਼ਟਰ ਬਾਲ ਏਜੰਸੀ ਦੇ ਮੁਖੀ ਨੇ ਇਹ ਗੱਲ ਆਖੀ। ਸੰਯੁਕਤ ਰਾਸ਼ਟਰ ਬਾਲ ਫ਼ੰਡ ਯਾਨੀ ਯੂਨੀਸੈਫ਼ ਨੇ ਭਾਰਤ ਨੂੰ 20 ਲੱਖ ਫ਼ੇਸਸ਼ੀਲਡ ਅਤੇ ਦੋ ਲੱਖ ਮਾਸਕ ਸਮੇਤ ਅਹਿਮ ਜੀਵਨਰਖਿਅਕ ਸਮਾਨ ਦੀ ਸਪਲਾਈ ਕੀਤੀ ਹੈ। ਏਜੰਸੀ ਦੀ ਕਾਰਜਕਾਰੀ ਨਿਰਦੇਸ਼ਕ ਹੇਨਰਿਟਾ ਫ਼ੋਰ ਨੇ ਕਿਹਾ, ‘ਭਾਰਤ ਦੀ ਭਿਆਨਕ ਸਥਿਤੀ ਨੇ ਸਾਡੇ ਸਾਰਿਆਂ ਲਈ ਚੇਤਾਵਨੀ ਦੀ ਘੰਟੀ ਵਜਾ ਦਿਤੀ ਹੈ।’ ਉਨ੍ਹਾਂ ਕਿਹਾ ਕਿ ਦੁਨੀਆਂ ਨੂੰ ਇਸ ਸਥਿਤੀ ਨੂੰ ਵੇਖਦਿਆਂ ਤੁਰੰਤ ਕਦਮ ਚੁਕਣੇ ਚਾਹੀਦੇ ਹਨ।