ਕੀਨੀਆ : ਹਾਲ ਹੀ ਵਿਚ ਅਫ਼ਰੀਕਾ ਵਿਚ ਖੋਜਕਾਰਾਂ ਨੂੰ ਇਕ ਕਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕਬਰ ਅਫ਼ਰੀਕਾ ਦੀ ਸਭ ਤੋਂ ਪੁਰਾਣੀ ਕਬਰ ਹੈ ਅਤੇ 78000 ਹਜ਼ਾਰ ਸਾਲ ਪੁਰਾਣੀ ਹੈ। ਜਾਣਕਾਰੀ ਮੁਤਾਬਕ ਇਹ ਕਬਰ ਕੀਨੀਆ ਤਟ ਦੇ ਲਾਗੇ ਗੁਫ਼ਾ ਅੰਦਰ ਮਿਲੀ ਹੈ। ਇਸ ਅੰਦਰ ਘੜੇਨੁਮਾ ਚੀਜ਼ ਸੀ ਜਿਸ ਵਿਚ ਇਹ ਕਬਰ ਮਿਲੀ ਹੈ। ਇਕ ਕਬਰ ਵਿਚ ਜਿਸ ਨੂੰ ਦਫ਼ਨਾਇਆ ਗਿਆ ਸੀ, ਉਸ ਬਾਰੇ ਹਾਲੇ ਪਤਾ ਨਹੀਂ ਲੱਗਾ ਕਿ ਇਹ ਮੁੰਡਾ ਸੀ ਜਾਂ ਕੁੜੀ। ਸੰਭਾਵਨਾ ਹੈ ਕਿ ਇਹ ਕਿਸੇ ਬੱਚੇ ਦੀ ਕਬਰ ਹੈ। ਇਥੇ ਕੁਝ ਗਹਿਣੇ, ਮਿੱਟੀ ਨਾਲ ਨਕਾਸ਼ੀ ਕੀਤੀ ਹੋਈ ਮਿਲੀ ਹੈ। ਇਸ ਨੂੰ ਕਫ਼ਨ ਵਿਚ ਬਹੁਤ ਹੀ ਵਧੀਆ ਢੰਗ ਨਾਲ ਲਪੇਟਿਆ ਗਿਆ ਹੈ। ਇਕ ਸਿਰਹਾਣਾ ਵੀ ਬਣਿਆ ਹੈ ਜਿਸ ’ਤੇ ਸ਼ਾਇਦ ਇਸ ਦਾ ਸਿਰ ਰਖਿਆ ਗਿਆ ਹੋਵੇਗਾ। ਜਾਂਚਕਾਰਾਂ ਦਾ ਕਹਿਣਾ ਹੈ ਕਿ ਇਹ ਬੱਚਾ ਉਥੇ ਦਫ਼ਨਾਇਆ ਗਿਆ ਹੈ ਜਿਥੇ ਵਿਸ਼ੇਸ਼ ਤਬਕੇ ਦੇ ਲੋਕ ਰਹਿੰਦੇ ਸਨ। ਜਾਂਚਕਾਰਾਂ ਮੁਤਾਬਕ ਉਨ੍ਹਾਂ ਦੀ ਟੀਮ ਨੇ ਖੋੋਪੜੀ ਅਤੇ ਚਿਹਰੇ ਦੇ ਹਿੱਸਿਆਂ ਨੂੰ ਅਲੱਗ ਕਰਨਾ ਸ਼ੁਰੂ ਕੀਤਾ ਹੈ। ਇਸ ਵਿਚ ਰੀੜ੍ਹ ਦੀ ਹੱਡੀ ਵੀ ਸੁਰੱਖਿਅਤ ਸੀ, ਛਾਤੀ ਵੀ ਚੰਗੀ ਤਰ੍ਹਾਂ ਨਾਲ ਸਾਂਭੀ ਗਈ ਹੈ। ਮਿੱਟੀ ਨਾਲ ਢਕੇ ਇਸ ਬੱਚੇ ਦੀ ਲਾਸ਼ ਕਰੀਬ 80 ਹਜ਼ਾਰ ਸਾਲ ਪੁਰਾਣਾ ਹੈ।