ਸੁਨਾਮ : ਸ਼੍ਰੀ ਗੋਗਾ ਨਾਥ ਜੀ ਅਤੇ ਸ਼੍ਰੀ ਗੁੱਗਾ ਜਾਹਰਪੀਰ ਜੀ ਦਾ 13ਵਾਂ ਵਿਸ਼ਾਲ ਜਾਗਰਣ ਸ਼੍ਰੀ ਗੂਗਾ ਮਾੜੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ। ਜਾਗਰਣ ਵਿੱਚ ਸੰਤ ਬਾਬਾ ਸੁਖਦੇਵ ਦਾਸ ਜੀ ਭੁੱਲਰਹੇੜੀ ਵਾਲਿਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਤੌਰ 'ਤੇ ਰੋਟਰੀ 3090 ਦੇ ਜ਼ਿਲ੍ਹਾ ਗਵਰਨਰ ਘਨਸ਼ਿਆਮ ਕਾਂਸਲ, ਰੋਟਰੀ ਕਲੱਬ ਦੇ ਮੇਨ ਪ੍ਰਧਾਨ ਅਨਿਲ ਜੁਨੇਜਾ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਈਸ਼ਵਰ ਗਰਗ ਪਹੁੰਚੇ | ਮਹਿਮਾਨਾਂ ਨੇ ਕਮੇਟੀ ਵੱਲੋਂ ਲਗਾਤਾਰ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀ ਸ਼ਲਾਘਾ ਕੀਤੀ। ਘਨਸ਼ਿਆਮ ਕਾਂਸਲ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨੌਜਵਾਨਾਂ ਵਿੱਚ ਨਵੀਂ ਊਰਜਾ ਭਰਦੇ ਹਨ ਅਤੇ ਨੌਜਵਾਨ ਪੀੜ੍ਹੀ ਗਲਤ ਰਸਤੇ 'ਤੇ ਨਾ ਜਾਣ ਅਤੇ ਭਾਈਚਾਰਕ ਏਕਤਾ ਮਜ਼ਬੂਤ ਹੋਵੇ। ਜੋਤੀ ਪ੍ਰਚੰਡ ਦੀ ਰਸਮ ਰਾਜਵੀਰ ਸਿੰਘ ਸਿੱਧੂ ਵੱਲੋਂ ਸ਼ੇਰੋਂ ਦੀ ਤਰਫੋਂ ਅਦਾ ਕੀਤੀ ਗਈ ਅਤੇ ਚਾਦਰ ਚੜ੍ਹਾਉਣ ਦੀ ਰਸਮ ਈਸ਼ਵਰ ਗਰਗ ਪ੍ਰਧਾਨ ਅਗਰਵਾਲ ਸਭਾ ਸੁਨਾਮ, ਭਗਤ ਸੰਜੇ ਧੀਮਾਨ ਗੱਦੀ ਨਸ਼ੀਨ (ਸੁਨਾਮ ਗੱਦੀ) ਅਤੇ ਉਨ੍ਹਾਂ ਦੇ ਚੇਲਿਆਂ ਅਤੇ ਸੇਵਕਾਂ ਵੱਲੋਂ ਨਿਭਾਈ ਗਈ। ਬਾਬਾ ਜੀ ਦਾ ਵਿਸ਼ਾਲ ਦਰਬਾਰ ਵੇਖਣ ਯੋਗ ਸੀ। ਜਾਗਰਣ ਦੌਰਾਨ ਲੰਗਰ ਅਟੁੱਟ ਚੱਲਦਾ ਰਿਹਾ।
ਇਸ ਮੌਕੇ ਭਗਤ ਸੰਜੇ ਧੀਮਾਨ ਅਤੇ ਸ਼੍ਰੀ ਗੂਗਾ ਮਾੜੀ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਸਵਾਗਤ ਕੀਤਾ ਗਿਆ ਅਤੇ ਜਾਗਰਣ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਜਾਗਰਣ ਵਿੱਚ ਸੰਤ ਬਾਬਾ ਰਾਮ ਜੀ ਦਾਸ ਜੀ ਸੇਵਾ ਦਲ ਸ਼੍ਰੀ ਗੂਗਾ ਮਾੜੀ ਸੁਨਾਮ ਨੇ ਵੀ ਭਰਪੂਰ ਸਹਿਯੋਗ ਦਿੱਤਾ। ਭਗਤ ਸੰਜੇ ਧੀਮਾਨ ਨੇ ਦੱਸਿਆ ਕਿ ਸ਼੍ਰੀ ਗੋਗਾ ਮਾੜੀ ਸੁਨਾਮ ਵਿਖੇ ਹਰ ਸਾਲ ਜਾਗਰਣ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸੰਤ ਬਾਬਾ ਸੁਖਦੇਵ ਦਾਸ ਜੀ ਭੁੱਲਰਹੇੜੀ ਵਾਲੇ, ਰਾਜਵੀਰ ਸਿੰਘ ਸਿੱਧੂ ਸ਼ੇਰੋਂ ਵਾਲੇ, ਅਗਰਵਾਲ ਸਭਾ ਦੇ ਪ੍ਰਧਾਨ ਈਸ਼ਵਰ ਗਰਗ, ਭਗਤ ਸੰਜੇ ਧੀਮਾਨ, ਸ਼੍ਰੀ ਗੋਗਾ ਮਾੜੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਿਜੇ ਗਰਗ, ਤਰਸੇਮ ਲਾਲ, ਰਵਿੰਦਰ ਕੁਮਾਰ, ਸੁਨੀਲ ਧੀਮਾਨ, ਰਵੀਕਮਲ ਗੋਇਲ, ਪ੍ਰੇਮ. ਗੁਗਨਾਨੀ, ਜੈਲਾ ਸਿੰਘ, ਅਨਿਲ ਸੋਧਾ ਆਦਿ ਹਾਜ਼ਰ ਸਨ।