ਪਟਿਆਲਾ : ਪਿੰਡ ਕੌਲੀ ਵਿਖੇ ਕਮਾਂਡੋ ਜਿਮ ਵਿੱਚ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ, ਪਟਿਆਲਾ ਅਤੇ ਸੁਸਾਇਟੀ ਫ਼ਾਰ ਸਪੋਰਟਸ ਪਰਸਨ ਵੈਲਫੇਅਰ ਵੱਲੋਂ ਅੰਤਰਰਾਸ਼ਟਰੀ ਓਲੰਪਿਕ ਦਿਹਾੜਾ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ, ਪਟਿਆਲਾ ਦੇ ਜਨਰਲ ਸਕੱਤਰ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਸ. ਜਗਦੀਪ ਸਿੰਘ ਕਾਹਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸ. ਕਾਹਲੋਂ ਨੇ ਦੱਸਿਆ ਕੀ ਪੂਰੀ ਦੁਨੀਆਂ ਦੇ ਖਿਡਾਰੀ, ਖੇਡ ਪ੍ਰੇਮੀ ਅਤੇ ਖੇਡ ਐਸੋਸੀਏਸ਼ਨਜ਼ ਇਸ ਦਿਹਾੜੇ ਨੂੰ ਮਨਾ ਰਹੀਆਂ ਹਨ। 23 ਜੂਨ ਦੇ ਦਿਨ ਹੀ ਸਾਲ 1894 ਵਿੱਚ ਪੈਰਿਸ ਵਿਖੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਗਠਨ ਹੋਇਆ ਸੀ। ਉਸ ਤੋਂ ਬਾਅਦ ਹਰ ਸਾਲ ਲਗਾਤਾਰ 23 ਜੂਨ ਨੂੰ ਪੂਰੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਓਲੰਪਿਕ ਦਿਹਾੜਾ ਮਨਾਇਆ ਜਾਂਦਾ ਹੈ।
ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ, ਪਟਿਆਲਾ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਦਿਨ ਦਾ ਮੁੱਖ ਮਕਸਦ ਪੂਰੀ ਦੁਨੀਆਂ ਵਿੱਚ ਓਲੰਪਿਕ ਖੇਡਾਂ ਦੀ ਲਹਿਰ ਨੂੰ ਘਰ ਘਰ ਤੱਕ ਪੁੱਜਦਾ ਕਰਨਾ ਅਤੇ ਖਿਡਾਰੀਆਂ ਨੂੰ ਜਾਗਰੂਕ ਕਰਨਾ ਹੈ। ਇਸ ਮੌਕੇ ਖਿਡਾਰੀਆਂ ਨੂੰ ਵਾਲੀਬਾਲਜ਼ ਅਤੇ ਨੈੱਟ ਭੇਟ ਕਰ ਕੇ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਖਿਡਾਰੀ ਸੁਰਿੰਦਰ ਸਿੰਘ ਛਿੰਦਾ ਸ਼ੰਕਰਪੁਰ, ਪਹਿਲਵਾਨ ਕ੍ਰਿਸ਼ਨ ਸਿੰਘ ਕੌਲੀ, ਚਰਨਜੀਤ ਸਿੰਘ ਮੁਹੱਬਤਪੁਰ, ਸਮਾਜ ਸੇਵੀ ਹਰਜਿੰਦਰ ਸਿੰਘ ਬੀੜ ਕੌਲੀ, ਖਿਡਾਰੀ ਸੁਖਵਿੰਦਰ ਸਿੰਘ ਗੌਂਸਪੁਰ, ਕਰਮਜੀਤ ਸਿੰਘ ਕੌਲੀ, ਸੰਦੀਪ ਸਿੰਘ ਸ਼ੰਕਰਪੁਰ, ਬਲਵੀਰ ਸਿੰਘ ਕੌਲੀ, ਪਲਵਿੰਦਰ ਸਿੰਘ ਕੌਲੀ, ਨਵੀਨ ਕੌਲੀ,ਜਸਵੰਤ ਸਿੰਘ ਢੀਡਸਾ ਅਤੇ ਵੱਡੀ ਗਿਣਤੀ ਮੌਜੂਦਾ ਤੇ ਸਾਬਕਾ ਖਿਡਾਰੀ ਹਾਜ਼ਰ ਸਨ।