ਵੈਨਕੁਵਰ : ਅਮਰੀਕਾ ਮਗਰੋਂ ਹੁਣ ਹੁਣ ਕੈਨੇਡਾ ਵਿਖੇ ਵੈਨਕੁਵਰ ਹਵਾਈ ਅੱਡੇ 'ਤੇ ਐਤਵਾਰ ਨੂੰ ਇਕ ਵਿਅਕਤੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਸ ਨੂੰ ਗਿਰੋਹਾਂ ਵਿਚਾਲੇ ਦੁਸ਼ਮਣੀ ਨਾਲ ਜੁੜੀ ਘਟਨਾ ਦੱਸਿਆ ਹੈ। ਸ਼ੱਕੀਆਂ ਨੇ ਪੁਲਿਸ 'ਤੇ ਵੀ ਗੋਲੀ ਚਲਾਈ। ਰੋਇਲ ਕੈਨੇਡੀਅਨ ਮਾਉਂਟੇਡ ਪੁਲਿਸ ਬਲ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਦੇ ਬਾਅਦ ਜਦੋਂ ਅਧਿਕਾਰੀਆਂ ਨੇ ਇਕ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਚ ਸਵਾਰ ਲੋਕਾਂ ਨੇ ਪੁਲਿਸ ਕਰਮੀਆਂ 'ਤੇ ਗੋਲੀਆਂ ਚਲਾਈਆਂ। ਉਹਨਾਂ ਨੇ ਦੱਸਿਆ ਕਿ ਘਟਨਾ ਵਿਚ ਕੋਈ ਪੁਲਿਸ ਅਧਿਕਾਰੀ ਜ਼ਖਮੀ ਨਹੀਂ ਹੋਇਆ ਹੈ ਪਰ ਸ਼ੱਕੀ ਭੱਜਣ ਵਿਚ ਸਫਲ ਰਹੇ।
ਸਥਾਨਕ ਮੀਡੀਆ ਅਨੁਸਾਰ ਕਤਲ ਹੋਇਆ ਨੌਜਵਾਨ ਫਲਾਈਟ 'ਚ ਜਾਣ ਲਈ ਏਅਰਪੋਰਟ ਦੇ ਡਿਪਾਰਚਰ ਟਰਮੀਨਲ 'ਤੇ ਜਾ ਰਿਹਾ ਸੀ ਕਿ ਉਸ 'ਤੇ ਫਾਇਰਿੰਗ ਹੋ ਗਈ। ਹਮਲਾਵਰਾਂ ਨੇ ਬਿਨਾ ਆਮ ਲੋਕਾਂ ਦੀ ਪਰਵਾਹ ਕੀਤੇ ਬਿਨਾ ਓਪਨ ਫਾਇਰਿੰਗ ਕੀਤੀ। ਮੌਕੇ 'ਤੇ ਮੌਜੂਦ ਪੁਲਿਸ ਨੇ ਜਦੋਂ ਹਮਲਾਵਰਾਂ ਦੀ ਗੱਡੀ ਦੇਖੀ ਤਾਂ ਉਸ ਦਾ ਪਿੱਛਾ ਕੀਤਾ ਪਰ ਉਨ੍ਹਾਂ ਪੁਲਿਸ ਉੱਤੇ ਵੀ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਫੈਡਰਲ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਨੇ ਟਵਿੱਟਰ 'ਤੇ ਇਕ ਸਟੇਟਮੈਂਟ ਜਾਰੀ ਕੀਤੀ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਫਾਇਰਿੰਗ ਦਾ ਇਹ ਮਾਮਲਾ ਕਿਸੇ ਗੈਂਗਵਾਰ ਨਾਲ ਸਬੰਧਤ ਹੈ।