ਸੰਦੌੜ : ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਪੀ. ਐਚ. ਸੀ ਫਤਹਿਗੜ੍ਹ ਪੰਜਗਰਾਈਆਂ ਡਾ. ਜੀ ਐਸ ਭਿੰਡਰ ਦੀ ਅਗਵਾਈ ਹੇਠ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿੱਚ ਹਰਿਆਵਲ ਲਹਿਰ ਦੀ ਸ਼ੁਰੂਆਤ ਬਲਾਕ ਤੇ ਪੌਦੇ ਲਗਾ ਕੇ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਐਸ. ਐਮ. ਓ ਡਾ. ਭਿੰਡਰ ਨੇ ਕਿਹਾ ਕੇ ਦਿਨੋਂ ਦਿਨ ਖਰਾਬ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੇ ਲਈ ਬਲਾਕ ਦੀਆਂ ਸਿਹਤ ਸੰਸਥਾਵਾਂ ਦੇ ਵਿੱਚ ਪੌਦੇ ਲਗਾਏ ਜਾਣੇ ਹਨ ਇਸ ਮੁਹਿੰਮ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ, ਉਹਨਾਂ ਅੱਗੇ ਕਿਹਾ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕੇ ਪੰਜਾਬ ਨੂੰ ਹਰਾ ਭਰਿਆ ਤੇ ਖੁਸ਼ਹਾਲ ਬਣਾਇਆ ਜਾਵੇ ਇਸ ਲਈ ਸੂਬਾ ਸਰਕਾਰ ਵੱਲੋਂ ਇਸ ਵਾਰ ਵੱਧ ਤੋਂ ਵੱਧ ਪੌਦੇ ਲਗਾਏ ਜਾਣੇ ਹਨ ਤਾਂ ਜੋ ਪੰਜਾਬ ਦੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਇਸ ਮੌਕੇ ਉਹਨਾਂ ਕਿਹਾ ਕੇ ਪੌਦੇ ਲਗਾਉਣਾ ਹੀ ਕਾਫੀ ਨਹੀਂ ਹੈ ਬਲਕਿ ਉਹਨਾਂ ਨੂੰ ਪਾਲਣਾ ਵੀ ਬਹੁਤ ਜਰੂਰੀ ਹੈ ਤੇ ਪੌਦੇ ਲਗਾਉਣ ਤੇ ਪਾਲਣ ਦੀ ਸੇਵਾ ਲਈ ਸਾਰੀਆਂ ਸੰਸਥਾਵਾਂ ਅੱਗੇ ਆਉਣ ਤੇ ਜਿਹੜੇ ਵੀ ਸੈਂਟਰ ਤੇ ਥਾਂ ਹੈ ਉੱਥੇ ਪੌਦੇ ਲਗਾਏ ਜਾਣ, ਉਹਨਾਂ ਕਰਮਚਾਰੀਆਂ ਨੂੰ ਪ੍ਰੇਰਿਤ ਕੀਤਾ ਕੇ ਉਹ ਆਪਣੇ ਘਰਾਂ, ਮੋਟਰਾਂ ਤੇ ਜਿੱਥੇ ਵੀ ਥਾਂ ਮਿਲਦੀ ਹੈ ਪੌਦੇ ਲਗਾ ਕੇ ਉਹਨਾਂ ਨੂੰ ਪਾਲਣ ਦੀ ਸੇਵਾ ਕੀਤੀ ਜਾਵੇ ਤਾਂ ਜੋ ਸੂਬੇ ਨੂੰ ਹਰਾ ਭਰਿਆ ਤੇ ਸੁੱਧ ਬਣਾਇਆ ਜਾ ਸਕੇ ਇਸ ਮੌਕੇ ਉਹਨਾਂ ਦੇ ਨਾਲ ਇਸ ਮੌਕੇ ਸੀਨੀਅਰ ਫਾਰਮੇਸੀ ਅਫ਼ਸਰ ਨੰਦ ਸਿੰਘ,ਐਸ. ਆਈ ਗੁਲਜ਼ਾਰ ਖਾਨ, ਬੀ. ਈ. ਈ ਹਰਪ੍ਰੀਤ ਕੌਰ, ਸਤਿੰਦਰ ਸਿੰਘ, ਰਾਜੇਸ਼ ਰਿਖੀ, ਅਮਨਦੀਪ ਸਿੰਘ, ਗੁਰਮੀਤ ਕੌਰ, ਦੀਪਕ ਸ਼ਰਮਾ, ਗੁਰਵਿੰਦਰ ਕੌਰ, ਰਾਜ ਕੌਰ, ਭਾਰਤੀ, ਕੁਲਦੀਪ ਕੌਰ, ਮਨਦੀਪ ਕੌਰ,ਤੇਜਿੰਦਰ ਸਿੰਘ, ਬੂਟਾ ਸਿੰਘ, ਬਸੰਤ ਸਿੰਘ ਹਾਜ਼ਰ ਸਨ