ਨਵੀਂ ਦਿੱਲੀ : ਦੇਸ਼ ਵਿੱਚ ਕਰੋਨਾ ਦੀ ਦੂਜੀ ਲਹਿਰ ਦੇ ਪ੍ਰਕੋਪ ਨੂੰ ਦੇਖਦਿਆਂ ਕਾਂਗਰਸ ਨੇ ਪ੍ਰਧਾਨ ਦੀ ਚੋਣ ਦੇ ਅਮਲ ਨੂੰ ਇਕ ਵਾਰ ਟਾਲ ਦਿੱਤਾ ਹੈ। ਪ੍ਰਾਪਤ ਹੋਈਆਂ ਜਾਣਕਾਰੀਆਂ ਮੁਤਾਬਕ 23 ਜੂਨ ਨੂੰ ਚੋਣ ਕਰਵਾਉਣ ਲਈ ਪ੍ਰਸਤਾਵ ਰਖਿਆ ਗਿਆ ਪਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੌਤ ਨੇ ਕਰੋਨਾ ਕਾਰਨ ਬਣੇ ਹੋਏ ਹਾਲਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੇ ਵਿੱਚ ਚੋਣ ਕਰਵਾਉਣ ਠੀਕ ਨਹੀਂ ਹੋਵੇਗੀ। ਇਸ ਤੋਂ ਇਲਾਵਾ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਵਰਗੇ ਨੇਤਾਵਾਂ ਨੇ ਵੀ ਗਹਿਲੋਤ ਦਾ ਸਮਰਥਨ ਕੀਤਾ ਹੈ।
ਇਸ ਤੋਂ ਪਹਿਲਾਂ ਜਨਵਰੀ ਵਿੱਚ ਪਾਰਟੀ ਨੇ ਮਿਥਿਆ ਸੀ ਕਿ ਪੰਜ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਦੇ ਬਾਅਦ ਜੂਨ ਦੇ ਅਖ਼ੀਰ ਤੱਕ ਪਾਰਟੀ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ।