ਨਵੀਂ ਦਿੱਲੀ: ਇਨ੍ਹੀਂ ਦਿਨੀਂ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚ ਸ਼ਾਮਲ ਅਮਰੀਕਾ ਦੀ ਮਾਈਕਰੋਸਾਫ਼ਟ ਕੰਪਨੀ ਦੇ ਬਾਨੀ ਬਿਲ ਗੇਟਸ ਅਤੇ ਉਸ ਦੀ ਪਤਨੀ ਮਿਲਿੰਦਾ ਗੇਟਸ ਦੇ ਤਲਾਕ ਦੀ ਚਰਚਾ ਹੈ। ਪਿਛਲੇ ਹਫ਼ਤੇ ਇਨ੍ਹਾਂ ਦੋਹਾਂ ਨੇ ਵਿਆਹ ਦੇ 27 ਸਾਲਾਂ ਬਾਅਦ ਵੱਖ ਹੋਣ ਦਾ ਐਲਾਨ ਕੀਤਾ ਸੀ। ਰੀਪੋਰਟ ਮੁਤਾਬਕ ਇਸ ਤਲਾਕ ਦਾ ਇਕ ਕਾਰਨ ਜਿਸਮਾਨੀ ਸ਼ੋਸ਼ਣ ਦੇ ਜੁਰਮ ਵਿਚ ਦੋਸ਼ੀ ਕਰਾਰ ਦਿਤੇ ਜਾ ਚੁਕੇ ਜੈਫ਼ਰੀ ਐਪਸਟੀਨ ਨਾਮਕ ਵਿਅਕਤੀ ਦੇ ਬਿਲ ਗੇਟਸ ਨਾਲ ਰਿਸ਼ਤੇ ਸਨ। ਬਿਲ ਅਤੇ ਐਪਸਟੀਨ ਦੇ ਰਿਸ਼ਤੇ 8 ਸਾਲ ਪੁਰਾਣੇ ਹਨ। ਇਨ੍ਹਾਂ ਦੋਹਾਂ ਦੀ ਪਹਿਲੀ ਮੁਲਾਕਾਤ 2013 ਵਿਚ ਹੋਈ ਸੀ। ਨਿਊਯਾਰਕ ਟਾਈਮਜ਼ ਨੇ 2019 ਦੇ ਅਕਤੂਬਰ ਵਿਚ ਦਾਅਵਾ ਕੀਤਾ ਸੀ ਕਿ ਗੇਟਸ ਅਤੇ ਐਪਸਟੀਨ ਦੀ ਮੁਲਾਕਾਤ ਕਈ ਵਾਰ ਹੋ ਚੁੱਕੀ ਹੈ। ਏਨਾ ਹੀ ਨਹੀਂ, ਅਖ਼ਬਾਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਬਿਲ ਦੇ ਘਰ ਵੀ ਰੁਕਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਿਲ ਦੇ ਵਿਆਹ ਤੋਂ ਪਹਿਲਾਂ ਐਨ ਵਿਨਬਲੇਡ ਨਾਮੀ ਔਰਤ ਨਾਲ ਰਿਸ਼ਤੇ ਸਨ। ਫਿਰ ਦੋਹਾਂ ਦੀ ਟੁੱਟ ਗਈ ਤੇ ਬਿਲ ਨੇ ਮÇਲੰਦਾ ਨਾਲ ਵਿਆਹ ਕਰਾ ਲਿਆ। ਅਜਿਹੇ ਕੁਝ ਕਾਰਨਾਂ ਕਰਕੇ ਦੋਹਾਂ ਦੇ ਵਿਆਹ ਵਿਚ ਦਰਾੜ ਆ ਗਈ। ਇਹ ਕਲੇਸ਼ ਹੌਲੀ ਹੌਲੀ ਵਧਦਾ ਗਿਆ ਤੇ ਨੌਬਤ ਤਲਾਕ ਤਕ ਆ ਗਈ। ਸੋ, ਮੁਢ ਤਾਂ ਦੋ ਸਾਲ ਪਹਿਲਾਂ ਹੀ ਬੱਝ ਚੁੱਕਾ ਸੀ।