ਸੁਨਾਮ : ਸਿਹਤ ਵਿਭਾਗ ਦੇ ਪ੍ਰਬੰਧ ਹੇਠ ਪਿੰਡ ਲਖਮੀਰਵਾਲਾ ਵਿਖੇ ਚੱਲਦੀ ਡਿਸਪੈਂਸਰੀ ਵਿੱਚ ਲੋੜਵੰਦਾਂ ਦੀ ਮੱਦਦ ਲਈ ਇੰਗਲੈਂਡ ਨਿਵਾਸੀ ਸੁਰਿੰਦਰ ਸਿੰਘ ਨਿੱਝਰ ਵੱਲੋਂ ਵੀਲ੍ਹ ਚੇਅਰ ਦਿੱਤੀ ਗਈ ਹੈ। ਨੌਜਵਾਨ ਸਮਾਜ ਸੇਵੀ ਸੋਨੀ ਵਿਰਕ ਨੇ ਵੀਲ੍ਹ ਚੇਅਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀ। ਸਿਹਤ ਵਿਭਾਗ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਮੰਗਵਾਲ ਨੇ ਦੱਸਿਆ ਕਿ ਸਮਾਜ ਸੇਵੀ ਵਿਅਕਤੀਆਂ ਨੇ ਹਮੇਸ਼ਾ ਸਹਿਯੋਗ ਦਿੱਤਾ ਹੈ ਕੁੱਝ ਸਾਲ ਪਹਿਲਾਂ ਸਿਹਤ ਵਿਭਾਗ ਦੇ ਪ੍ਰਬੰਧ ਹੇਠਲੀ ਡਿਸਪੈਂਸਰੀ ਦੀ ਨਵੀਂ ਬਿਲਡਿੰਗ ਬਣਾਕੇ ਦਿੱਤੀ ਫਿਰ ਫ਼ਰਸ਼ ਅਤੇ ਚਾਰਦੀਵਾਰੀ ਵੀ ਬਣਾਉਣ ਵਿੱਚ ਯੋਗਦਾਨ ਦਿੱਤਾ ਅੱਜ ਫਿਰ ਪਿੰਡ ਦੇ ਨੋਜਵਾਨ ਸਮਾਜ ਸੇਵੀ ਸੋਨੀ ਵਿਰਕ ਲਖਮੀਰਵਾਲਾ ਨੇ ਸੁਰਿੰਦਰ ਸਿੰਘ ਨਿੱਝਰ ਇੰਗਲੈਂਡ ਵਾਲਿਆਂ ਵੱਲੋਂ ਪਿੰਡ ਦੀ ਡਿਸਪੈਂਸਰੀ ਦੇ ਲਈ ਇੱਕ ਵੀਲ੍ਹ ਚੇਅਰ ਭੇਟ ਕੀਤੀ ਗਈ ਹੈ। ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਮੰਗਵਾਲ , ਜਸਵੀਰ ਕੌਰ , ਸੀ ਐਚ ਓ ਜਸਵੀਰ ਕੌਰ ਨੇ ਸੋਨੀ ਵਿਰਕ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਉਹ ਪਿੰੰਡ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਦੇ ਲਈ ਹਮੇਸ਼ਾ ਧੰਨਵਾਦ ਕਰਦੇ ਰਹਿਣਗੇ । ਪਿੰਡ ਦੇ ਲੋਕਾਂ ਨੇ ਹਮੇਸ਼ਾ ਸਾਨੂੰ ਸਹਿਯੋਗ ਦਿੱਤਾ ਹੈ ।