ਸੰਦੌੜ : ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮਾਲੇਰਕੋਟਲਾ ਦੀ ਮੀਟਿੰਗ ਜਿਲ੍ਹਾ ਜਨਰਲ ਸਕੱਤਰ ਸੰਦੀਪ ਸਿੰਘ ਦਸੋਧਾ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਜਿਸ ਵਿੱਚ ਬਿਜਲੀ ਦੀ ਸਪਲਾਈ ਮੋਟਰ ਵਾਲ਼ੀ ਬਹੁਤ ਹੀ ਮਾੜੀ ਹਾਲਤ ਤੇ ਵਿਚਾਰ ਚਰਚਾ ਹੋਈ। ਜ਼ੋ ਕਿ ਸਰਕਾਰ ਦੇ ਵਾਅਦੇ ਮੁਤਾਬਕ ਝੋਨੇ ਦੇ ਸੀਜ਼ਨ ਦੌਰਾਨ ਲਗਾਤਾਰ 8 ਘੰਟੇ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਬਿਜਲੀ ਦੀ ਸਪਲਾਈ ਬਹੁਤ ਹੀ ਮਾੜੀ ਚੱਲ ਰਹੀ ਹੈ। ਲੰਮੇ ਲੰਮੇ ਸਮੇਂ ਤੱਕ ਕੱਟ ਲੱਗ ਰਹੇ ਹਨ। ਕਿਸਾਨਾਂ ਨੂੰ 4 ਤੋਂ 5 ਘੰਟੇ ਹੀ ਬਿਜਲੀ ਦੀ ਸਪਲਾਈ ਮਿਲ ਰਹੀ ਹੈ। ਜਿਸ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਸੋ ਬਿਜਲੀ ਮਹਿਕਮੇ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਫੀਡਰਾਂ ਉੱਪਰ 8 ਘੰਟੇ ਨਿਰਵਿਘਨ ਦੀ ਮੰਗ ਕਰਦੇ ਹਾਂ। ਬਿਜਲੀ ਬੋਰਡ ਨੂੰ ਇਸ ਉੱਪਰ ਅਮਲ ਕਰਨਾਂ ਚਾਹੀਦਾ ਹੈ। ਨਹੀਂ ਜਥੇਬੰਦੀ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਆਪ ਜੀ ਦੇ ਧੰਨਵਾਦੀ ਹੋਵਾਂਗੇ। ਭੁਪਿੰਦਰ ਸਿੰਘ ਸੋਹੀ, ਸੂਬਾ ਜਨਰਲ ਸਕੱਤਰ BKU ਕਾਦੀਆਂ, ਕਸਿੱਕਰ ਸਿੰਘ ਦਫਤਰ ਇੰਚਾਰਜ BKU ਕਾਦੀਆਂ, ਸੰਦੀਪ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਕੁਲਵਿੰਦਰ ਸਿੰਘ ਸੋਹੀ ਜ਼ਿਲ੍ਹਾ ਖਜ਼ਾਨਚੀ, ਕੁਲਵਿੰਦਰ ਸਿੰਘ ਮਾਨਾਂ ਜ਼ਿਲ੍ਹਾ ਮੀਤ ਪ੍ਰਧਾਨ, ਗਗਨਦੀਪ ਸਿੰਘ, ਮਨਪ੍ਰੀਤ ਸਿੰਘ ਮਾਮਗੜ, ਜਗਦੀਸ਼ ਸਿੰਘ BKU. ਕਾਦੀਆਂ, ਸਨਦੀਪ ਸਿੰਘ ਮਾਮਗੜ, ਬਲਜੀਤ ਸਿੰਘ, ਸੁਖਵਿੰਦਰ ਸਿੰਘ,ਗੋਰਾ ਮਿੱਠੇਵਾਲ BKU ਕਾਦੀਆਂ, ਬੇਅੰਤ ਸਿੰਘ ਮਿੱਠੇਵਾਲ