ਗਾਜ਼ੀਆਬਾਦ : ਕਵੀਨਗਰ ਥਾਣਾ ਖੇਤਰ ਦੇ ਬੁਲੰਦਸ਼ਹਿਰ ਉਦਯੋਗਿਕ ਖੇਤਰ ਵਿੱਚ ਗਾਜ਼ੀਆਬਾਦ ਦੀ ਇੱਕ ਕੈਮੀਕਲ ਫੈਕਟਰੀ ਨੂੰ ਅੱਗ ਲੱਗ ਗਈ ਹੈ। ਫਾਇਰ ਵਿਭਾਗ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੈਕਟਰੀ ਵਿੱਚ ਕੈਮੀਕਲ ਡਰੱਮ ਰੱਖੇ ਹੋਏ ਹਨ, ਜੋ ਧਮਾਕੇ ਨਾਲ ਫਟ ਰਹੇ ਹਨ, ਅੱਗ ਇੰਨੀ ਭਿਆਨਕ ਹੈ ਕਿ ਕਾਫੀ ਦੂਰ ਤੱਕ ਧੂੰਆਂ-ਧੂੰਆਂ ਹੀ ਦਿਖਾਈ ਦੇ ਰਿਹਾ ਹੈ। 10 ਤੋਂ ਵੱਧ ਫਾਇਰ ਇੰਜਨ ਮੌਕੇ 'ਤੇ ਪਹੁੰਚ ਗਏ ਹਨ। ਫਿਲਹਾਲ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ ਹੈ। ਅੱਗ ਬੁਬੁਝਾਊ ਵਿਭਾਗ ਦਾ ਕਹਿਣਾ ਹੈ ਕਿ ਇਥੇ ਰਸਾਇਣਕ ਨਾਲ ਭਰੇ ਡਰੱਮ ਹਨ ਅਤੇ ਇਨ੍ਹਾਂ ਵਿੱਚ ਧਮਾਕੇ ਹੋ ਰਹੇ ਹਨ, ਜਿਸ ਕਾਰਨ ਅੱਗ ਬੁਝਾਉਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਅੱਗ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਫੈਲ ਰਹੀ ਹੈ।
ਇਸ ਘਟਨਾ 'ਚ ਮੌਕੇ 'ਤੇ ਕਈ ਗੱਡੀਆਂ ਵੀ ਸੜ ਗਈਆਂ ਹਨ। ਅੱਗ ਕਿਵੇਂ ਲੱਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅੱਗ ਕਾਰਨ ਲੱਖਾਂ ਦਾ ਸਾਮਾਨ ਸੜ ਗਿਆ ਹੈ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਲੱਗਣ ਤੋਂ ਬਾਅਦ ਫੈਕਟਰੀ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਜਾ ਨਹੀਂ।