ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਲਾਗ ਨਾਲ ਇਕ ਦਿਨ ਵਿਚ ਸਭ ਤੋਂ ਵੱਧ 4205 ਲੋਕਾਂ ਦੀ ਮੌਤ ਹੋਣ ਮਗਰੋਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ 2,54,197 ਹੋ ਗਈ, ਜਦਕਿ ਲਾਗ ਦੇ 3,48,421 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਹੁਣ ਤਕ ਪੀੜਤ ਲੋਕਾਂ ਦੀ ਕੁਲ ਗਿਣਤੀ ਵੱਧ ਕੇ 2,33,40,938 ਹੋ ਗਈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 37,04,099 ਹੋ ਗਈ ਜੋ ਲਾਗ ਦੇ ਕੁਲ ਮਾਮਲਿਆਂ ਦਾ 15.87 ਫੀਸਦੀ ਹੈ ਜਦਕਿ ਪੀੜਤ ਲੋਕਾਂ ਦੇ ਸਿਹਤਯਾਬ ਹੋਣ ਦੀ ਦਰ ਸੁਧਰ ਕੇ 83.04 ਫੀਸਦੀ ਹੋ ਗਈ ਹੈ। ਹੁਣ ਤਕ 1,93,82,642 ਲੋਕ ਲਾਗ ਦੀ ਲਪੇਟ ਵਿਚ ਆਉਣ ਮਗਰੋਂ ਠੀਕ ਹੋ ਚੁਕੇ ਹਨ ਜਦਕਿ ਮੌਤ ਦਰ 1.09 ਫੀਸਦੀ ਹੈ। ਭਾਰਤ ਵਿਚ ਪਿਛਲੇ ਸਾਲ ਅਗੱਸਤ ਵਿਚ ਕੋਵਿਡ ਦੇ ਮਾਮਲੇ 20 ਲੱਖ ਦੀ ਗਿਣਤੀ ਪਾਰ ਕਰ ਗਏ ਸਨ।